ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

OLX ਉਤੇ ਖਰੀਦਦਾਰੀ ਕਰਨ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹੋ

OLX ਉਤੇ ਖਰੀਦਦਾਰੀ ਕਰਨ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹੋ

ਓਐਲਐਕਸ ਉਤੇ ਇਕ ਨੌਜਵਾਨ ਨੂੰ ਆਨਲਾਈਨ ਕਾਰ ਖਰੀਦਣਾ ਮਹਿੰਗਾ ਪੈ ਗਿਆ। ਪੇਟੀਐਮ ਨਾਲ ਭੁਗਤਾਨ ਕਰਨ ਦੇ ਬਾਅਦ ਵੀ ਵਿਕਰੇਤਾ ਨੇ ਕਾਰ ਨੌਜਵਾਨ ਨੂੰ ਨਹੀਂ ਦਿੱਤੀ। ਉਸਦਾ ਫੋਨ ਬੰਦ ਹੋਣ ਕਾਰਨ ਸੰਪਰਕ ਵੀ ਨਹੀਂ ਹੋ ਰਿਹਾ। ਨੌਜਵਾਨ ਨੇ ਕੋਤਵਾਲੀ ਵਿਚ ਧੋਖਾਧੜੀ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

 

ਇਸ ਸਮੇਂ ਆਨਲਾਈਨ ਖਰੀਦਦਾਰੀ ਦਾ ਕ੍ਰੇਜ ਚਲ ਰਿਹਾ ਹੈ। ਲੋਕ ਘਰੇਲੂ ਵਸਤੂਆਂ ਤੋਂ ਇਲਾਵਾ ਕਾਰ ਅਤੇ ਬਾਈਕ ਆਦਿ ਵੀ ਆਨਲਾਈਨ ਖਰੀਦ ਰਹੇ ਹਨ। ਓਐਲਐਕਸ ਆਨਲਾਈਨ ਕੰਪਨੀ ਪੁਰਾਣੀਆਂ ਵਸਤੂਆਂ ਦਾ ਵਪਾਰ ਕਰਦੀ ਹੈ। ਪੂਰਨਪੁਰ ਕੋਤਵਾਲੀ ਖੇਤਰ ਦੇ ਪਿੰਡ ਘੁੰਘਚਾਈ ਦੇ ਰਹਿਣ ਵਾਲੇ ਬ੍ਰਿਜਨੰਦਨ ਦੇ ਬੇਟੇ ਦੀਪਕ ਮਿਸ਼ਰਾ ਨੇ 14 ਜੂਨ ਨੂੰ ਓਐਲਐਕਸ ਉਤੇ ਸਰਚ ਕਰਕੇ ਇਕ ਮਾਰੂਤੀ ਵੈਨ ਦਾ ਸੌਦਾ ਕੀਤਾ ਸੀ। ਵਿਕਰੇਤਾ ਨੇ ਆਪਣਾ ਨਾਮ ਅਰੁਣ ਕੁਮਾਰ ਦੱਸਦੇ ਹੋਏ ਪਤਾ ਗਾਜੀਆਬਾਦ ਦਾ ਦੱਸਿਆ। ਇਹ ਨਹੀਂ ਉਸਨੇ ਖੁਦ ਨੂੰ ਸੀਆਰਐਫ ਦਾ ਕਾਂਸਟੇਬਲ ਦੱਸਕੇ ਇੰਦਰਾ ਗਾਂਧੀ ਏਅਰਪੋਰਟ ਉਤੇ ਆਪਣੇ ਤੈਨਾਤ ਦੱਸਿਆ। ਉਸਨੇ ਗੁੰਮਰਾਹ ਕਰਕੇ ਦੀਪਕ ਨੂੰ ਆਪਣੇ ਜਾਲ ਵਿਚ ਫਸਾ ਲਿਆ। ਗੱਡੀ ਖਰੀਦਣ ਦਾ ਸੌਦਾ ਫਾਈਨਲ ਹੋਣ ਬਾਅਦ ਦੀਪਕ ਨੇ ਕਾਰ ਵਿਕਰੇਤਾ ਨੂੰ ਦੱਸੇ ਨੰਬਰ ਉਤੇ ਚਾਲੀ ਹਜ਼ਾਰ ਰੁਪਏ ਪੇਟੀਐਮ ਕਰ ਦਿੱਤੇ। ਰੁਪਏ ਭੇਜਣ ਦੇ ਬਾਅਦ ਜਦੋਂ ਦੀਪਕ ਨੇ ਕਾਰ ਵਿਕਰੇਤਾ ਅਰੁਣ ਕੁਮਾਰ ਨੂੰ ਕਾਰ ਭੇਜਣ ਲਈ ਮੋਬਾਇਲ ਉਤੇ ਸੰਪਰਕ ਕੀਤਾ ਤਾਂ ਉਸਦਾ ਨੰਬਰ ਬੰਦ ਮਿਲਿਆ। ਕਈ ਵਾਰ ਦੀਪਕ ਲੇ ਅਰੁਣ ਨਾਲ ਸੰਪਰਕ ਕਰਨ ਦਾ ਯਤਨ ਕੀਤਾ, ਪ੍ਰੰਤੂ ਕੋਈ ਸੰਪਰਕ ਨਹੀਂ ਹੋ ਸਕਿਆ।

 

ਨੌਜਵਾਨ ਦੇ ਰਹਿਣ ਦੇ ਪਤੇ ਦੀ ਜਾਂਚ ਕੀਤੀ ਤਾਂ ਉਹ ਝੂਠ ਨਿਕਲਿਆ। ਦੀਪਕ ਨੇ ਪੂਰਨਪੁਰ ਕੋਤਵਾਲੀ ਵਿਚ ਇਸ ਸਬੰਧੀ ਸ਼ਿਕਾਇਤ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Read the news before buying a car online at OLX