ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ਦੇ ਵਿਕਾਸ ਲਈ ਵਚਨਬੱਧ ਹਾਂ : ਮੁਕੇਸ਼ ਅੰਬਾਨੀ

ਜੰਮੂ ਕਸ਼ਮੀਰ ਦੇ ਵਿਕਾਸ ਲਈ ਵਚਨਬੱਧ ਹਾਂ : ਮੁਕੇਸ਼ ਅੰਬਾਨੀ

ਦੇਸ਼ ਦੇ ਸਭ ਤੋਂ ਵੱਡੇ ਧਨਕੁਬੇਰ ਅਤੇ ਰਿਲਾਇੰਸ ਇੰਡਸਟਰੀਜ ਦੇ ਮਾਲਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਵਿਕਾਸ ਲਈ ਵਚਨਬਧ ਹੈ ਅਤੇ ਇੱਕੇ ਵਿਕਾਸਤਮਕ ਗਤੀਵਿਧੀਆਂ ਲਈ ਵਿਸ਼ੇਸ਼ ਕਾਰਜਬਲ ਦਾ ਗਠਨ ਕਰੇਗਾ।

 

ਅੰਬਾਨੀ ਨੇ ਰਿਲਾਇੰਸ ਇੰਡਸਟਰੀ ਦੀ ਸੋਮਵਾਰ ਨੂੰ 42ਵੀਂ ਆਮ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਘਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ ਕਸ਼ਮੀਰ ਵਿਚ ਉਦਯੋਗਪਤੀਆਂ ਤੋਂ ਨਿਵੇਸ਼ ਲਈ ਕੀਤੀ ਗਈ ਅਪੀਲ ਉਤੇ ਕਿਹਾ ਕਿ ‘ਅਸੀਂ ਜੰਮੂ ਕਸ਼ਮੀਰ ਅਤੇ ਲਦਾਖ ਦੇ ਵਿਕਾਸ ਅਤੇ ਉਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਲਈ ਵਚਨਬੱਧ ਹਾਂ। ਰਿਲਾਇੰਸ ਜੰਮੂ ਕਸ਼ਮੀਰ ਅਤੇ ਲਦਾਖ ਵਿਚ ਵਿਕਾਸਤਮਕ ਗਤੀਵਿਧੀਆਂ ਲਈ ਵਿਸ਼ੇਸ਼ ਕਾਰਜਬਲ ਦਾ ਗਠਨ ਕਰੇਗੀ। ਛੇਤੀ ਹੀ ਘਾਟੀ ਲਈ ਕਈ ਐਲਾਨ ਕੀਤੇ ਜਾਣਗੇ।

 

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਪੰਜ ਅਗਸਤ ਨੂੰ ਇਤਿਹਾਸਕ ਕਦਮ ਚੁੱਕਦੇ ਹੋਏ ਜੰਮੂ ਕਸ਼ਮੀਰ ਨੂੰ ਸੰਵਿਧਾਨ ਦੇ ਧਾਰਾ 370 ਦੇ ਤਹਿਤ ਮਿਲਿਆ ਵਿਸ਼ੇਸ਼ ਦਰਜਾ ਖਤਮ ਕਰਨ ਨਾਲ ਹੀ ਸੂਬੇ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਹੈ। ਲਦਾਖ ਨੂੰ ਅਲੱਗ ਕਰਕੇ ਇਸ ਕੇਂਦਰ ਸ਼ਾਸਤ ਦੇ ਤਹਿਤ ਪ੍ਰਸ਼ਾਸਨਿਕ ਵਿਵਸਥਾ ਦੇ ਅਧੀਨ ਰੱਖਿਆ ਗਿਆ ਹੈ, ਜਦੋਂ ਕਿ ਜੰਮੂ ਕਸ਼ਮੀਰ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਹੈ, ਪ੍ਰੰਤੂ ਇੱਥੇ ਵਿਧਾਨ ਸਭਾ ਹੋਵੇਗੀ।

 

ਅੰਬਾਨੀ ਨੇ ਕਿਹਾ ਕਿ ਕੰਪਨੀ ਦੀ ਸਮਾਜਿਕ ਕਾਰਜ ਨਾਲ ਜੁੜੀ ਰਿਲਾਇੰਸ ਫਾਉਡੇਸ਼ਨ ਨੇ ਦੇਸ਼ ਭਰ ਵਿਚ ਦੋ ਕਰੋੜ 90 ਲੱਖ ਤੋਂ ਜ਼ਿਆਦਾ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਵਿਚ ਮਦਦ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Read what Reliance Industries owner Mukesh Ambani said about investing in Jammu and Kashmir and Ladakh