ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਰ ਉਨ੍ਹਾਂ ਨੂੰ ਪਹਿਲਾਂ ਸੋਧਿਆ ਹੋਇਆ ਨਾਗਰਿਕਤਾ ਕਾਨੂੰਨ (ਸੀਏਏ) ਵਾਪਸ ਲੈਣਾ ਚਾਹੀਦਾ ਹੈ।
Ready for talks with PM, first withdraw CAA, says Mamata Banerjee
— ANI Digital (@ani_digital) January 28, 2020
Read @ANI Story | https://t.co/vWHErZZoDj pic.twitter.com/os8uSvwHK5
ਮਮਤਾ ਬੈਨਰਜੀ ਨੇ ਕਿਹਾ ਕਿ ਇਹ ਚੰਗਾ ਹੈ ਕਿ ਪ੍ਰਧਾਨ ਮੰਤਰੀ ਗੱਲਬਾਤ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਸੀਏਏ ਵਾਪਸ ਲੈਣਾ ਪਵੇਗਾ। ਉਨ੍ਹਾਂ ਨੇ ਕਸ਼ਮੀਰ, ਸੀਏਏ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਨਹੀਂ ਸੱਦੀ। ਐਨਆਰਸੀ, ਐਨਪੀਆਰ ਅਤੇ ਸੀਏਏ ਦੇਸ਼ ਲਈ ਮਾੜੇ ਹਨ।
ਸੀਏਏ ਵਿਰੁਧ ਆਯੋਜਿਤ ਵਿਰੋਧ ਪ੍ਰਦਰਸ਼ਨ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਐਨਆਰਸੀ ਅਤੇ ਐਨਪੀਆਰ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਭਾਰਤ ਚਾਹੁੰਦੇ ਹਾਂ। ਅਸੀਂ ਇਕ ਸੰਯੁਕਤ ਬੰਗਾਲ ਚਾਹੁੰਦੇ ਹਾਂ।
ਇਸ ਤੋਂ ਪਹਿਲਾਂ ਪੱਛਮੀ ਬੰਗਾਲ ਅਸੈਂਬਲੀ ਵਿੱਚ ਸੋਮਵਾਰ ਨੂੰ ਸੀਏਏ ਵਿਰੁੱਧ ਮਤਾ ਪਾਸ ਕੀਤਾ ਗਿਆ ਸੀ। ਅਜਿਹਾ ਕਰਨ ਵਾਲਾ ਬੰਗਾਲ ਚੌਥਾ ਰਾਜ ਬਣ ਗਿਆ। ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਵਿਰੋਧ ਘੱਟ ਗਿਣਤੀਆਂ ਲਈ ਹੀ ਨਹੀਂ ਬਲਕਿ ਹਰ ਇਕ ਲਈ ਹੈ। ਪੱਛਮੀ ਬੰਗਾਲ ਤੋਂ ਪਹਿਲਾਂ, ਕੇਰਲ, ਪੰਜਾਬ ਅਤੇ ਰਾਜਸਥਾਨ ਨੇ ਵੀ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ ਕੀਤਾ ਸੀ।