ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਾਂ ਦੇ ਪਲਾਟ ਬਦਲੇ ਫੜਾਈਆਂ ਚੰਦਾ ਕੱਟਣ ਵਾਲੀਆਂ ਪਰਚੀਆਂ

ਬਿਲਡਰ ਤੋਂ ਸਵਾ ਕਰੋੜ ਦੇ ਪਲਾਟ ਦਾ ਸੌਦਾ ਕਰਕੇ 65 ਲੱਖ ਰੁਪਏ ਦੇ ਬਦਲੇ ਬੈਗ ਚ ਕਾਗਜ਼ਾਂ ਦੀ ਗੱਢੀਆਂ ਦੇ ਕੇ ਧੋਖਾਧੜੀ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ। ਤਹਿਸੀਲ ਚ ਰਜਿੱਸਟਰੀ ਸਮੇਂ ਧੋਖਾਧੜੀ ਦੇ ਇਸ ਮਾਮਲੇ ਚ ਬਿਲਡਰ ਨੇ ਸਿਹਾਨੀਗੇਟ ਥਾਣੇ ਚ ਰਿਪੋਰਟ ਚ ਪ੍ਰਾਪਰਟੀ ਡੀਲਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਆਰੋਪੀ ਨੂੰ ਹਿਰਾਸਤ ਚ ਲੈ ਲਿਆ ਹੈ।

 

ਧੋਖਾਧੜੀ ਦਾ ਇਹ ਘਟਨਾ ਵੀਰਵਾਰ ਨੂੰ ਤਹਿਸੀਲ ਚ ਵਾਪਰੀ। ਧੋਖਾਧੜੀ ਦੇ ਸਿ਼ਕਾਰ ਬਿਲਡਰ ਆਰ ਐਨ ਗ੍ਰੋਵਰ ਇੱਥੇ ਨਹਿਰੂਰ ਨਗਰ ਚ ਰਹਿੰਦੇ ਹਨ। ਦਿੱਲੀ ਨਿਵਾਸੀ ਗ੍ਰੋਵਰ ਪ੍ਰਾਪਰਟੀ ਡੀਲਰ ਹੈ। ਉਨ੍ਹਾਂ ਦੀ ਸ਼ਾਲੀਮਾਰ ਗਾਰਡਨ ਚ ਸਥਿਤ ਪਲਾਟ ਵੇਚਣ ਦਾ ਸੌਦਾ ਪ੍ਰਾਪਰਟੀ ਡੀਲਰ ਨਰੇਸ਼ ਕੌਸਿ਼ਕ ਨਾਲ ਹੋਇਆ ਸੀ। ਨਰੇਸ਼ ਨੇ ਇਹ ਸੌਦਾ ਲਗਭਗ 1 ਕਰੋੜ 33 ਲੱਖ ਰੁਪਏ ਚ ਕਰਵਾਇਆ ਸੀ। ਖਰੀਦਣ ਵਾਲੇ ਨੇ ਡੀਲਰ ਦੁਆਰਾ ਗ੍ਰੋਵਰ ਨੂੰ ਸਰਕਿਲ ਰੇਟ ਮੁਤਾਬਕ 58 ਲੱਖ ਰੁਪਏ ਦਾ ਆਨਲਾਈਨ ਭੁਗਤਾਨ ਕਰ ਦਿੱਤਾ। ਬਾਕੀ ਬੱਚਦਾ ਕਾਲਾ ਧਨ ਰਜਿੱਸਟਰੀ ਸਮੇਂ ਦੇਣ ਦੀ ਗੱਲ ਹੋਈ ਸੀ।

 

ਵੀਰਵਾਰ ਨੂੰ ਤਹਿਸੀਲ ਚ ਪਲਾਟ ਦੀ ਰਜਿੱਸਟਰੀ ਕਰਵਾਉਣ ਲਈ ਆਏ ਸਨ। ਖਰੀਦਾਰ ਪਾਰਟੀ ਵਲੋਂ ਰਜਿਸਟਰੀ ਹੋਣ ਮਗਰੋਂ ਨਰੇਸ਼ ਕੋਸਿ਼ਕ ਨੇ ਗ੍ਰੋਵਰ ਨੂੰ 65 ਲੱਖ ਰੁਪਏ ਨਾਲ ਭਰਿਆ ਬੈਗ ਦੇ ਦਿੱਤਾ। ਗ੍ਰੋਵਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਗ ਖੋਲ੍ਹ ਕੇ ਅਸਲੀ ਨੋਟ ਦੇਖੇ ਅਤੇ ਕੁਝ ਗਿਣੇ ਵੀ ਸਨ। ਇਸ ਦੌਰਾਨ ਮੋਬਾਈਨ ਤੇ ਘੰਟੀ ਵੱਜਣ ਕਾਰਨ ਉਹ ਨਗਦੀ ਭਰਿਆ ਬੈਗ ਬੁਲਾਰੇ ਦੇ ਚੈਂਬਰ ਚ ਹੀ ਰੱਖ ਕੇ ਫ਼ੋਨ ਸੁਣਨ ਲਈ ਬਾਹਰ ਨਿਕਲ ਗਿਆ। ਕੁੱਝ ਸਮੇਂ ਬਾਅਦ ਵਾਪਸ ਆਇਆ ਤਾਂ ਬੈਗ ਚ ਗੁਲਾਬੀ ਰੰਗ ਦੇ ਕਾਂਗਜ਼ਾਂ ਦੀ ਗੱਢੀਆਂ ਨਿਕਲੀਆਂ। ਇਹ ਦੇਖ ਕੇ ਉਹ ਹੈਰਾਨ ਰਹਿ ਗਏ।

 

ਗ੍ਰੋਵਰ ਨੇ ਪੁਲਿਸ ਨੂੰ ਦੱਸਿਆ ਕਿ ਕਾਂਗਜ਼ਾਂ ਦੀ ਗੱਢੀਆਂ ਤੇ ਜੈ ਮਾਤਾ ਦੀ ਲਿਖਿਆ ਹੋਇਆ ਸੀ। ਪੀਲੇ ਰੰਗ ਦੀਆਂ ਪਰਚੀਆਂ ਚੰਦੇ ਵਾਲੀਆਂ ਪਰਚੀਆਂ ਵਰਗੀਆਂ ਸਨ। ਇਸ ਤੋਂ ਬਾਅਦ ਉਹ ਡੀਲਰ ਨਰੇਸ਼ ਕੋਸਿ਼ਕ ਤੋਂ ਗੱਲ ਕਰਨ ਲਈ ਸ਼ਾਲੀਮਾਰ ਗਾਰਡਨ ਗਿਆ, ਉੱਥੋਂ ਸ਼ਾਲੀਮਾਰ ਗਾਰਡਨ ਪੁਲਿਸ ਚੌਂਕੀ ਗਿਆ। ਚੌਂਕੀ ਵਾਲਿਆਂ ਨੇ ਉਸ ਨੂੰ ਸਾਹਿਬਾਬਾਦ ਥਾਣੇ ਭੇਜ ਦਿੱਤਾ। ਜਿੱਥੋਂ ਮਾਮਲਾ ਟਰਾਂਸਫਰ ਕਰਕੇ ਸਿਹਾਨੀਗੇਟ ਥਾਣੇ ਚ ਭੇਜ ਦਿੱਤਾ ਗਿਆ। ਸਿਹਾਨੀਗੇਟ ਥਾਣੇ ਦੇ ਇੰਚਾਰਜ ਅਧਿਕਾਰੀ ਸੰਜੇ ਪਾਂਡੇ ਨੇ ਦੱਸਿਆ ਕਿ ਧੋਖਾਧੜੀ ਦੇ ਇਸ ਮਾਮਲੇ ਦੀ ਸਿ਼ਕਾਇਤ ਮਿਲਣ ਤੇ ਆਰੋਪੀ ਪ੍ਰਾਪਰਟੀ ਡੀਲਰ ਨਰੇਸ਼ ਕੋਸਿ਼ਕ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Received donations for exchange of plots worth crores of rupees