ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ, ਚੀਨ, ਯੂਰੋਪ ਤੋਂ ਅਮਰੀਕਾ ਤੱਕ ਹਰ ਥਾਂ ਛਾਈ ਮੰਦਹਾਲੀ

ਜਾਪਾਨ, ਚੀਨ, ਯੂਰੋਪ ਤੋਂ ਅਮਰੀਕਾ ਤੱਕ ਹਰ ਥਾਂ ਛਾਈ ਮੰਦਹਾਲੀ

ਭਾਰਤੀ ਅਰਥ–ਵਿਵਸਥਾ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਹੇਠ ਚੱਲ ਰਹੀ ਹੈ। ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ (RBI) ਨੇ ਵਿਸ਼ਵ ਵਪਾਰ ਵਿੱਚ ਹੋਰ ਵੀ ਗਿਰਾਵਟ ਦਾ ਖ਼ਦਸ਼ਾ ਪ੍ਰਗਟਾਇਆ ਹੈ। RBI ਨੇ ਆਪਣੀ ਮੁਦਰਾ ਨੀਤੀ ਰਿਪੋਰਟ ਵਿੱਚ ਕਿਹਾ ਹੈ ਕਿ ਭਵਿੱਖ ਦੇ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਇਸ ਵਰ੍ਹੇ ਵਿਸ਼ਵ ਵਪਾਰ ਵਿੱਚ ਹੋਰ ਗਿਰਾਵਟ ਆਉਣ ਦਾ ਖ਼ਦਸ਼ਾ ਹੈ।

 

 

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਵਿਸ਼ਵ ਵਪਾਰ ਵਿੱਚ ਮੰਦੀ ਸਾਲ 2018 ਦੇ ਦੂਜੇ ਅੱਧ ਵਿੱਚ ਸ਼ੁਰੂ ਹੋਈ ਤੇ ਇਸ ਵਰ੍ਹੇ ਵੀ ਜਾਰੀ ਹੈ। ਅੱਗੇ ਲਈ ਇਹ ਵੀ ਸੰਕੇਤ ਮਿਲ ਸਕਦੇ ਹਨ ਕਿ ਵਿਸ਼ਵ ਵਪਾਰ 2019 ਵਿੱਚ ਹਾਲੇ ਹੋਰ ਵੀ ਮੰਦਾ ਹੋ ਸਕਦਾ ਹੈ। ਅਮਰੀਕਾ ਵਿੱਚ ਅਸਲ ਕੁੱਲ ਘਰੇਲੂ ਉਤਪਾਦ (GDP) ਦੀ ਵਿਕਾਸ ਦਰ ਘਟੀ ਹੈ।

 

 

ਅਮਰੀਕਾ ਦੀ ਜੀਡੀਪੀ 2019 ਦੀ ਦੂਜੀ ਤਿਮਾਹੀ ਦੌਰਾਨ ਘਟ ਕੇ ਦੋ ਫ਼ੀ ਸਦੀ ਤੱਕ ਪੁੱਜ ਗਈ ਹੈ। RBI ਨੇ ਅੱਗੇ ਕਿਹਾ ਕਿ ਬ੍ਰੈਗਜ਼ਿਟ ਤੇ ਵਪਾਰ ਤਣਾਅ ਦੌਰਾਨ ਅਨਿਸ਼ਚਤਤਾਵਾਂ ਦੇ ਚੱਲਦਿਆਂ ਯੂਰੋਪ ਖੇਤਰ ਦੀ GDP ਵਾਧਾ ਦਰ ਵੀ 2019 ਦੀ ਦੂਜੀ ਤਿਮਾਹੀ ਵਿੱਚ ਮੰਦੀ ਪਈ ਹੈ। ਡਿੱਗਦੀਆਂ ਬਰਾਮਦਾਂ ਦੌਰਾਨ ਆਟੋ ਉਦਯੋਗ ਵਿੱਚ ਆਏ ਸੰਕਟ ਕਾਰਨ ਜਰਮਨ ਅਰਥ–ਵਿਵਸਥਾ ਵੀ ਸਾਲ ਦੀ ਦੂਜੀ ਤਿਮਾਹੀ ਵਿੱਚ ਸੁੰਗੜੀ ਹੈ।

 

 

ਤੀਜੀ ਤਿਮਾਹੀ ਵਿੱਚ ਦਾਖ਼ਲ ਹੋਣ ਦੌਰਾਨ ਵੀ ਇਸ ਦੀ ਰਫ਼ਤਾਰ ਕੋਈ ਬਹੁਤੀ ਤਸੱਲੀਬਖ਼ਸ਼ ਨਹੀਂ ਹੈ। ਇੱਥੇ ਕਾਰਖਾਨਿਆਂ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਦੂਜੀ ਤਿਮਾਹੀ ਵਿੱਚ ਉਦਯੋਗ ਤੇ ਖੇਤੀ ਗਤੀਵਿਧੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਇਟਲੀ ਦਾ ਕੁੱਲ ਘਰੇਲੂ ਉਤਪਾਦਨ ਵੀ ਸੁੰਗੜਿਆ ਹੈ।

 

 

ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਤਣਾਅ ਵਿੱਚ ਵਾਧੇ ਤੇ ਵਿਸ਼ਵ ਮੰਗ ਵਿੱਚ ਆਈ ਗਿਰਾਵਟ ਦੌਰਾਨ ਜਾਪਾਨੀ ਅਰਥ–ਵਿਵਸਥਾ ਪਹਿਲੀ ਤਿਮਾਹੀ ਦੇ ਮੁਕਾਬਲੇ ਦੂਜੀ ਤਿਮਾਹੀ ਵਿੱਚ ਹੌਲੀ ਰਫ਼ਤਾਰ ਨਾਲ ਵਧੀ ਹੈ। ਬ੍ਰੈਗਜ਼ਿਟ ਬੇਯਕੀਨੀ ਤੋਂ ਬਾਅਦ ਅਪ੍ਰੈਲ ਮਹੀਨੇ ਕਾਰ ਪਲਾਂਟਾਂ ਦੇ ਛੇਤੀ ਬੰਦ ਹੋਣ ਕਾਰਨ ਨਿਰਮਾਣ ਗਤੀਵਿਧੀਆਂ ਵਿੱਚ ਗਿਰਾਵਟ ਕਰ ਕੇ ਇੰਗਲੈਂਡ ਦੀ ਅਸਲ GDP ਵੀ ਦੂਜੀ ਤਿਮਾਹੀ ਦੌਰਾਨ ਪ੍ਰਭਾਵਿਤ ਹੋਈ ਹੈ।

 

 

ਅਜਿਹੇ ਕਾਰਨਾਂ ਕਰ ਕੇ ਹੀ ਗੁਆਂਢੀ ਦੇਸ਼ ਚੀਨ ਦੀ ਅਰਥ ਵਿਵਸਥਾ ਲਗਭਗ 27 ਸਾਲਾਂ ਵਿੱਚ ਸਾਲ ਦੀ ਦੂਜੀ ਤਿਮਾਹੀ ਦੌਰਾਨ ਸਭ ਤੋਂ ਕਮਜ਼ੋਰ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recession everywhere from Japan China Europe to US