ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਰਿਕਾਰਡ–ਤੋੜ ਠੰਢ ਜਾਰੀ

ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਰਿਕਾਰਡ–ਤੋੜ ਠੰਢ ਜਾਰੀ

ਉੱਤਰੀ ਭਾਰਤ ’ਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਰਿਕਾਰਡ–ਤੋੜ ਠੰਢ ਨੇ ਆਮ ਜਨ–ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ। ਲੱਦਾਖ ਦੇ ਦਰਾਸ ਤੋਂ ਲੈ ਕੇ ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ ਅਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੱਕ ਪਾਰਾ ਹੁਣ ਸਿਫ਼ਰ ਤੱਕ ਡਿੱਗਣ ਵੱਲ ਵਧਦਾ ਜਾ ਰਿਹਾ ਹੈ। ਯੂਪੀ ਦੇ ਮੁਜ਼ੱਫ਼ਰਨਗਰ ’ਚ ਪਾਰਾ 1 ਡਿਗਰੀ ਤੱਕ ਡਿੱਗ ਗਿਆ।

 

 

ਅੱਜ ਸਵੇਰੇ 8 ਵਜੇ 3 ਡਿਗਰੀ ਸੈਲਸੀਅਸ ਨਾਲ ਅੰਮ੍ਰਿਤਸਰ ਤੇ ਸੰਗਰੂਰ ਪੰਜਾਬ ਦੇ ਸਭ ਤੋਂ ਠੰਢੇ ਸ਼ਹਿਰ ਰਹੇ; ਜਦ ਕਿ ਲੁਧਿਆਣਾ, ਜਲੰਧਰ, ਬਠਿੰਡਾ ਜਿਹੇ ਸ਼ਹਿਰਾਂ ’ਚ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਰੂਪਨਗਰ, ਮੋਹਾਲੀ ਤੇ ਰਾਜਧਾਨੀ ਚੰਡੀਗੜ੍ਹ ’ਚ ਤਾਪਮਾਨ ਅੱਜ ਸਵੇਰੇ 8 ਵਜੇ 6 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦੇ ਸ਼ਹਿਰ ਹਿਸਾਰ ’ਚ ਵੀ ਪਾਰਾ ਇਸੇ ਸਮੇਂ 3 ਡਿਗਰੀ ’ਤੇ ਸੀ।

 

 

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੇ ਜੰਮੂ–ਕਸ਼ਮੀਰ ਦੇ ਮੁੱਖ ਸ਼ਹਿਰ ਸ੍ਰੀਨਗਰ ’ਚ ਤਾਪਮਾਨ ਮਨਫ਼ੀ 2 (–2) ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

 

 

ਅੱਜ ਪੰਜਾਬ ਦੇ ਲਗਭਗ ਸਾਰੇ ਹੀ ਸਥਾਨਾਂ ’ਤੇ ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹੀ।

 

ਉੱਤਰ ਪ੍ਰਦੇਸ਼ ਦੇ ਕਈ ਸ਼ਹਿਰ ਸ਼ਿਮਲਾ ਤੋਂ ਵੀ ਠੰਢੇ ਰਹੇ। ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਠੰਢ ਨੇ 5 ਸਾਲਾਂ ਤੇ ਜੋਧਪਰ ’ਚ 35 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਸਨਿੱਚਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ ਜੈਪੁਰ ’ਚ 3.4 ਅਤੇ ਜੋਧਪੁਰ ’ਚ 6.4 ਡਿਗਰੀ ਦਰਜ ਕੀਤਾ ਗਿਆ। ਫ਼ਤਿਹਪੁਰ ’ਚ –4, ਸੀਕਰ ’ਚ –1 ਡਿਗਰੀ ਸੈਲਸੀਅਸ ਤੇ ਮਾਊਂਟ ਆਬੂ, ਜੋਬਨੇਰ ਤੇ ਕਿਸ਼ਨਗੜ੍ਹ ਰੇਨਵਾਲ ’ਚ ਤਾਪਮਾਨ –1.5 ਡਿਗਰੀ ਸੈਲਸੀਅਸ ਰਿਹਾ। ਫ਼ਤਿਹਪੁਰ ’ਚ ਤਾਂ ਪਿਛਲੀਆਂ ਤਿੰਨ ਰਾਤਾਂ ਤੋਂ ਤਾਪਮਾਨ ਮਨਫ਼ੀ ’ਤੇ ਚੱਲ ਰਿਹਾ ਹੈ। ਮੇਡ ਖੇਤਰ ਵਿੱਚ ਠੰਢ ਨੇ ਟਮਾਟਰ ਦੀ 90 ਫ਼ੀ ਸਦੀ ਫ਼ਸਲ ਬਰਬਾਦ ਕਰ ਦਿੱਤੀ ਹੈ।

 

 

ਬਿਹਾਰ ਦੇ 38 ਜ਼ਿਲ੍ਹਿਆਂ ’ਚ ਸਨਿੱਚਰਵਾਰ ਨੂੰ ਠੰਢ ਦਾ ਆਰੈਂਜ ਅਲਰਟ ਤੇ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਧੀਨ ਸਾਰੇ ਜ਼ਿਲ੍ਹਿਆਂ ’ਚ ਸਖ਼ਤ ਠੰਢ ਪੈਣ ਦੀ ਸੰਭਾਵਨਾ ਹੈ। ਪਟਨਾ ’ਚ ਸਨਿੱਚਰਵਾਰ ਸਵੇਰੇ ਤਾਪਮਾਨ 4.8 ਡਿਗਰੀ ਦਰਜ ਕੀਤਾ ਗਿਆ। ਪਟਨਾ ’ਚ ਠੰਢ ਨੇ 58 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਬਿਹਾਰ ਦੇ ਗਯਾ ਵਿਖੇ ਪਾਰਾ 3.2 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ।

 

 

ਹਿਮਾਚਲ ਪ੍ਰਦੇਸ਼ ’ਚ ਕੇਲਾਂਗ ਵਿਖੇ ਸੂਬੇ ਦਾ ਸਭ ਤੋਂ ਘੱਟ –11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਿੰਨੌਰ ਜ਼ਿਲ੍ਹੇ ’ਚ ਕਲਪਾ ਵਿਖੇ ਠੰਢ ਨਾਲ ਇੱਕ ਝਰਨਾ ਜੰਮ ਗਿਆ। ਧਰਮਸ਼ਾਲਾ ’ਚ ਰਾਤ ਦਾ ਤਾਪਮਾਨ 2.2 ਡਿਗਰੀ ਸੈਲਸੀਅਸ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Record breaking cold continues in North India including Punjab