ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਕੋਰੋਨਾ–ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵਧੀ, ਰੋਜ਼ ਹੋ ਰਹੇ 1.1 ਲੱਖ ਟੈਸਟ

ਭਾਰਤ 'ਚ ਕੋਰੋਨਾ–ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵਧੀ, ਰੋਜ਼ ਹੋ ਰਹੇ 1.1 ਲੱਖ ਟੈਸਟ

ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

 

ਪ੍ਰਸ਼ਾਸਨ ਦਾ ਧਿਆਨ ਲਗਾਤਾਰ ਮਹਾਮਾਰੀ ਫੈਲਣ ਤੋਂ ਰੋਕਥਾਮ ਕਰਨ ਤੇ ਉਸ ਨੂੰ ਰੋਕਣ ਦੇ ਉਪਾਵਾਂ ਉੱਤੇ ਕੇਂਦ੍ਰਿਤ ਹੈ, ਤਾ ਜੋ ਇਸ ਛੂਤ ਦਾ ਫੈਲਣਾ ਸੀਮਤ ਕੀਤਾ ਜਾ ਸਕੇ। ਇਸ ਛੂਤ ਦੀ ਲਾਗ ਤੋਂ ਬਚਣ ਲਈ ਹੱਥਾਂ ਦੀ ਲੋੜੀਂਦੀ ਸਫ਼ਾਈ, ਸਾਹ ਦੀ ਸਵੱਛਤਾ ਅਤੇ ਵਧੇਰੇ ਤੇ ਵਾਰ–ਵਾਰ ਹੱਥ ਲੱਗਣ ਵਾਲੀਆਂ ਸਤਹਾਂ ਦੀ ਸਫ਼ਾਈ ਬਹੁਤ ਅਹਿਮ ਹੈ। ਇਸ ਸੰਕਟ ’ਚੋਂ ਬਾਹਰ ਨਿੱਕਲਣ ਤੇ ਕੋਵਿਡ ਦਾ ਟਾਕਰਾ ਕਰਨ ਲਈ ਵਾਜਬ ਵਿਵਹਾਰ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਇਸ ਵਿੱਚ ਮਾਸਕਾਂ / ਫ਼ੇਸ ਕਵਰਸ ਦੀ ਨਿਯਮਿਤ ਵਰਤੋਂ ਕਰਨਾ ਅਤੇ ਇਸ ਦੇ ਨਾਲ ਹੀ ਬਜ਼ੁਰਗਾਂ ਤੇ ਅਸੁਰੱਖਿਅਤ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਨਾ ਵੀ ਸ਼ਾਮਲ ਹਨ। ਆਮ ਜਨਤਾ ਵਿੱਚ ਜਾਣ ਸਮੇਂ ਸਰੀਰਕ ਦੂਰੀ ਬਣਾ ਕੇ ਰੱਖਣਾ ਹੀ ਇਸ ਵੇਲੇ ਕੋਰੋਨਾ ਵਾਇਰਸ ਵਿਰੁੱਧ ਸਮੁੱਚੇ ਵਿਸ਼ਵ ਕੋਲ ਇੱਕੋ–ਇੱਕ ਸਮਾਜਿਕ ਵੈਕਸੀਨ ਹੈ।

 

 

ਭਾਰਤ ਨੇ ਆਪਣੀ ਟੈਸਟਿੰਗ ਸਮਰੱਥਾ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ ਅਤੇ ਹੁਣ ਦੇਸ਼ ਤੇਜ਼ੀ ਨਾਲ ਉੱਭਰਦੀਆਂ ਜਾ ਰਹੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ। ਭਾਰਤ ਵਿੱਚ ਹੁਣ ਰੋਜ਼ਾਨਾ ਲਗਭਗ 1.1 ਲੱਖ ਸੈਂਪਲ ਟੈਸਟ ਕੀਤੇ ਜਾ ਰਹੇ ਹਨ। ਇਸ ਸਮਰੱਥਾ ਵਿੱਚ ਇਹ ਵਾਧਾ ਲੈਬਸ, ਸ਼ਿਫ਼ਟਾਂ, ਆਰਟੀ–ਪੀਸੀਆਰ ਮਸ਼ੀਨਾਂ ਅਤੇ ਮਾਨਵ–ਸ਼ਕਤੀ ਦੀ ਗਿਣਤੀ ਵਧਾ ਕੇ ਹੋਇਆ ਹੈ। ਇਸ ਵੇਲੇ ਕੋਵਿਡ–19 ਦੀ ਛੂਤ ਲਈ ਜਨਤਾ ਦੇ ਟੈਸਟ ਕਰਨ ਵਾਸਤੇ ਭਾਰਤ ਕੋਲ ਕੁੱਲ 612 ਲੈਬਸ ਹਨ; ਜਿਨ੍ਹਾਂ ਵਿੱਚੋਂ 430 ਦਾ ਸੰਚਾਲਨ ਆਈਸੀਐੱਮਆਰ (ICMR) ਵੱਲੋਂ ਕੀਤਾ ਜਾਂਦਾ ਹੈ ਤੇ 182 ਨਿਜੀ ਖੇਤਰ ਨਾਲ ਸਬੰਧਿਤ ਹਨ। ਜਿਹੜੇ ਪ੍ਰਵਾਸੀ ਮਜ਼ਦੂਰਾਂ ਵਿੱਚ ਲੱਛਣ ਉਜਾਗਰ ਹੋ ਰਹੇ ਹਨ, ਉਨ੍ਹਾਂ ਦੇ ਤੁਰੰਤ ਟੈਸਟ ਕਰਨ ਤੇ ਜਿਨ੍ਹਾਂ ਦੇ ਕੋਈ ਲੱਛਣ ਵਿਖਾਈ ਨਹੀਂ ਦਿੰਦੇ ਘਰ ਵਿੱਚ ਹੀ ਕੁਆਰੰਟੀਨ ਕਰਨ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਗਏ ਹਨ।

 

 

ਬਹੁਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ–19 ਦੀ ਟੈਸਟਿੰਗ ਹਿਤ ‘ਟਰੂ–ਨੈਟ’ (TrueNAT) ਮਸ਼ੀਨਾਂ ਸਥਾਪਤ ਕਰਨ ਲਈ ‘ਨੈਸ਼ਨਲ ਟਿਊਬਰਕਿਊਲੋਸਿਸ ਐਲਿਮੀਨੇਸ਼ਨ ਪ੍ਰੋਗਰਾਮ’ (ਐੱਨਟੀਈਪੀ – ‘ਤਪੇਦਿਕ ਦੇ ਖਾਤਮੇ ਵਾਸਤੇ ਕੌਮੀ ਪ੍ਰੋਗਰਾਮ’) ਨਾਲ ਕੰਮ ਕਰ ਰਹੇ ਹਨ। ਆਰਟੀ–ਪੀਸੀਆਰ–ਕਿਟਸ, ਵੀਟੀਐੱਮ (VTM), ਸਵੈਬਸ ਅਤੇ ਆਰਐੱਨਏ (RNA) ਐਕਸਟ੍ਰੈਕਸ਼ਨ ਕਿਟਸ ਦੇ ਦੇਸ਼ ਵਿੱਚ ਨਿਰਮਾਣ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਪਿਛਲੇ ਕੁਝ ਮਹੀਨਿਆਂ ’ਚ ਉਨ੍ਹਾਂ ਦੇ ਉਤਪਾਦਨ ਦੀ ਸੁਵਿਧਾ ਕੀਤੀ ਗਈ ਹੈ।

 

 

ਦੇਸ਼ ਵਿੱਚ ਸਿਹਤਯਾਬੀ ਦੀ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਇਸ ਵੇਲੇ ਇਹ 41.61% ਹੈ। ਹੁਣ ਤੱਕ 60,490 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੇਸ ਮੌਤ ਦਰ ਵੀ ਘਟਦੇ ਰੁਝਾਨ ’ਤੇ ਹੈ; ਇਹ ਦਰ (ਬੀਤੀ 15 ਅਪ੍ਰੈਲ ਨੂੰ) 3.30% ਸੀ, ਉਹ ਹੁਣ ਘਟ ਕੇ 2.87% ਉੱਤੇ ਆ ਗਈ ਹੈ, ਜੋ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ–ਦਰਾਂ ’ਚੋਂ ਇੱਕ ਹੈ। ਵਿਸ਼ਵ ਦੀ ਕੇਸ ਮੌਤ–ਦਰ ਇਸ ਵੇਲੇ 6.45% ਹੈ।

 

 

ਪ੍ਰਤੀ ਲੱਖ ਆਬਾਦੀ ਪਿੱਛੇ ਕੇਸ ਮੌਤ–ਦਰ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਭਾਰਤ ’ਚ ਪ੍ਰਤੀ ਲੱਖ ਆਬਾਦੀ ਪਿੱਛੇ ਲਗਭਗ 0.3 ਮੌਤਾਂ ਹੋ ਰਹੀਆਂ ਹਨ, ਜੋ ਕਿ ਵਿਸ਼ਵ ਦੇ ਪ੍ਰਤੀ ਲੱਖ ਆਬਾਦੀ ਪਿੱਛੇ 4.4 ਮੌਤਾਂ ਦੇ ਅੰਕੜੇ ਦੇ ਸਾਹਮਣੇ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ। ਪ੍ਰਤੀ ਲੱਖ ਆਬਾਦੀ ਪਿੱਛੇ ਮੌਤ–ਦਰ ਅਤੇ ਕੇਸ ਮੌਤ ਦਰ ਦੋਵੇਂ ਮੱਦਾਂ ਵਿੱਚ ਮੌਤ ਦੇ ਮੁਕਾਬਲਤਨ ਘੱਟ ਅੰਕੜੇ ਇਹੋ ਦਰਸਾਉਂਦੇ ਹਨ ਕਿ ਸਮੇਂ ਸਿਰ ਕੇਸਾਂ ਦੀ ਸ਼ਨਾਖ਼ਤ ਹੋ ਰਹੀ ਹੈ ਤੇ ਕੇਸਾਂ ਦਾ ਕਲੀਨਿਕਲ ਪ੍ਰਬੰਧ ਹੋ ਰਿਹਾ ਹੈ।

 

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19@gov.in ਉੱਤੇ ਅਤੇ ਹੋਰ ਸੁਆਲ ncov2019@gov.in ਅਤੇ ਹੋਰ ਪ੍ਰਸ਼ਨ ncov2019@gov.in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recovery of Corona Patients in India increased Daily 1 lakh 10 thousand TESTS