ਨੌਇਡਾ ਮੈਟਰੋ ਰੇਲ ਕਾਰਪੋਰੇਸ਼ਨ (NMRC) ’ਚ 199 ਆਸਾਮੀਆਂ ਲਈ ਭਰਤੀ ਹੋ ਰਹੀ ਹੈ। ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਉਮੀਦਵਾਰ ਆਉ਼ਦੀ 21 ਅਗਸਤ ਤੱਕ ਅਰਜ਼ੀਆਂ ਭੇਜ ਸਕਦੇ ਹਨ। ਇਨ੍ਹਾਂ ਵਿੱਚ ਸਟੇਸ਼ਨ ਕੰਟਰੋਲਰ, ਟਰੇਨ ਆਪਰੇਟਰ, ਕਸਟਮਰ ਰਿਲੇਸ਼ਨ ਅਸਿਸਟੈਂਟ ਜਿਹੀਆਂ ਆਸਾਮੀਆਂ ਹਨ।
ਇਨ੍ਹਾਂ ਆਸਾਮੀਆਂ ਲਈ 18 ਤੋਂ 32 ਸਾਲ ਤੱਕ ਦੇ ਉਮੀਦਵਾਰ ਹੀ ਅਰਜ਼ੀਆਂ ਦੇ ਸਕਦੇ ਹਨ। NMRC ਸੈਕਟਰ 51 ਤੋਂ ਗ੍ਰੇਟਰ ਨੌਇਡਾ ਤੱਕ ਮੈਟਰੋ ਦਾ ਸੰਚਾਲਨ ਕਰਦੀ ਹੈ। ਹੁਣ ਜ਼ਿਲ੍ਹੇ ਵਿੱਚ ਜਿਹੜਾ ਵੀ ਨਵੀਂ ਮੈਟਰੋ ਲਾਈਨ ਦਾ ਕੰਮ ਹੋਵੇਗਾ, ਉਸ ਦੀ ਜ਼ਿੰਮੇਵਾਰੀ NMRC ਦੀ ਹੀ ਹੋਵੇਗੀ।
ਅਧਿਕਾਰੀਆਂ ਮੁਤਾਬਕ ਹੁਣ ਸਟੇਸ਼ਨ ਕੰਟਰੋਲਰ, ਟਰੇਨ ਆਪਰੇਟਰ, ਕਸਟਮਰ ਰਿਲੇਸ਼ਨ ਅਸਿਸਟੈਂਟ, ਸਿਵਲ–ਮਕੈਨੀਕਲ–ਇਲੈਕਟ੍ਰੀਕਲ ਤੇ ਇਲੈਕਟ੍ਰੌਨਿਕਸ ਵਿੱਚ ਜੂਨੀਅਰ ਇੰਜੀਨੀਅਰ ਮੇਂਟੇਨਰ–ਫ਼ਿਟਰ, ਮੇਂਟੇਨਰ–ਇਲੈਕਟ੍ਰੀਸ਼ੀਅਨ, ਮੇਂਟੇਨਰ–ਰੈਫ਼ਰੀ ਤੇ ਏਸੀ ਮਕੈਨਿਕ, ਮੇਂਟੇਨਰ ਇਲੈਕਟ੍ਰੌਨਿਕ ਤੇ ਮਕੈਨਿਕ ਤੋਂ ਇਲਾਵਾ ਅਕਾਊਂਟਸ ਅਸਿਸਟੈਂਟ, ਆਫ਼ਿਸ ਅਸਿਸਟੈਂਟ ਆਦਿ ਆਸਾਮੀਆਂ ਲਈ ਨੌਕਰੀਆਂ ਕੱਢੀਆਂ ਗਈਆਂ ਹਨ।
ਸਭ ਤੋਂ ਵੱਧ ਮੇਂਟੇਨਰ/ਇਲੈਕਟ੍ਰੌਨਿਕ ਤੇ ਮਕੈਨਿਕ ਦੀਆਂ 90 ਆਸਾਮੀਆਂ ਹਨ।
ਇਨ੍ਹਾਂ ਤੋਂ ਇਲਾਵਾ ਮੇਂਟੇਨਰ/ਇਲੈਕਟ੍ਰੀਸ਼ੀਅਨ ਲਈ 30 ਤੇ ਕਸਟਮਰ ਰਿਲੇਸ਼ਨ ਅਸਿਸਟੈਂਟ ਦੀਆਂ ਆਸਾਮੀਆਂ ਲਈ 14 ਆਆਮੀਆਂ ਹਨ।
ਚਾਹਵਾਨ ਉਮੀਦਵਾਰ ਵੈੱਬਸਾਈਟ www.nmrcnoida.com ਉੱਤੇ ਜਾ ਕੇ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ ਤੇ ਇਨ੍ਹਾਂ ਆਸਾਮੀਆਂ ਦੀ ਸਹੀ ਯੋਗਤਾ ਬਾਰੇ ਜਾਣਕਾਰੀ ਵੀ ਇੱਥੋਂ ਲੈ ਸਕਦੇ ਹਨ।