ਅਗਲੀ ਕਹਾਣੀ

FCI ’ਚ ਹੋਵੇਗੀ 4,103 ਆਸਾਮੀਆਂ ਲਈ ਬਿਨਾ ਇੰਟਰਵਿਊ ਭਰਤੀ

FCI ’ਚ ਹੋਵੇਗੀ 4,103 ਆਸਾਮੀਆਂ ਲਈ ਬਿਨਾ ਇੰਟਰਵਿਊ ਭਰਤੀ

ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਪ੍ਰਣਾਲੀ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ‘ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ’ (FCI) ਭਾਵ ‘ਭਾਰਤੀ ਖ਼ੁਰਾਕ ਨਿਗਮ’ ਵਿੱਚ ਤੀਜੇ ਦਰਜੇ ਦੀਆਂ 4,103 ਆਸਾਮੀਆਂ ਲਈ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਿੱਧੀ ਭਰਤੀ 2 ਗੇੜਾਂ ਵਿੱਚ ਆੱਨਲਾਈਨ ਪ੍ਰੀਖਿਆ ਰਾਹੀਂ ਪੂਰੀ ਦੂਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ।

 

 

ਪਹਿਲਾ ਗੇੜ ਮੁਕੰਮਲ ਕਰ ਲਿਆ ਗਿਆ ਹੈ ਤੇ ਦੂਜਾ ਗੇੜ ਦੂਜੇ ਹਫ਼ਤੇ ਮੁਕੰਮਲ ਕਰ ਲਿਆ ਜਾਵੇਗਾ। ਸਤੰਬਰ ’ਚ ਨਵੇਂ ਨਿਯੁਕਤ ਮੁਲਾਜ਼ਮ ਆਪਣਾ ਯੋਗਦਾਨ ਪਾ ਲੈਣਗੇ। ਇਨ੍ਹਾਂ ਅਹੁਦਿਆਂ ਉੱਤੇ ਭਰਤੀ ਲਈ ਕਿਸੇ ਤਰ੍ਹਾਂ ਦਾ ਇੰਟਰਵਿਊ ਨਹੀ਼ ਲਿਆ ਜਾਵੇਗਾ।

 

 

ਸ੍ਰੀ ਪਾਸਵਾਨ ਨੇ ਕਿਹਾ ਕਿ ਇਸੇ ਤਰ੍ਹਾਂ ਵਰਗ–1 ਤੇ ਵਰਗ–2 ਵਿੱਚ ਕ੍ਰਮਵਾਰ 77 ਤੇ 367 ਆਸਾਮੀਆਂ ਉੱਤੇ ਨਿਯੁਕਤੀ ਦੀ ਪ੍ਰਕਿਰਿਆ ਜੁਲਾਈ ਮਹੀਨੇ ਦੌਰਾਨ ਸ਼ੁਰੂ ਕਰ ਦਿੱਤੀ ਜਾਵੇਗੀ।

 

 

ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ FCI ਦੇ ਕਾਮਿਆਂ ਨੂੰ ਵਿਵਸਥਤ ਕਰਨ ਲਈ ਅਗਲੇ ਛੇ ਮਹੀਨਿਆਂ ਅੰਦਰ ‘ਸਿੰਗਲ ਲੇਬਰ ਸਿਸਟਮ’ ਲਾਗੂ ਕਰ ਦਿੱਤਾ ਜਾਵੇਗਾ, ਜਿਸ ਅਧੀਨ 40,000 ਮਜ਼ਦੂਰਾਂ/ਕਾਮਿਆਂ ਲਈ ਕਿਰਤ ਦੀ ਮਿਆਦ ਤੇ ਤਨਖ਼ਾਹ ਤੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

 

 

FCI ’ਚ 20,000 ਕਾਮੇ ਇਸ ਵੇਲੇ ਪੇਅ–ਰੋਲ ਉੱਤੇ ਹਨ। 11,000 FCI ਵੱਲੋਂ ਭਰਤੀ ਕੀਤੇ ਗਏ ਕਾਮੇ ਹਨ, ਜੋ 2022 ਤੱਕ ਸਵੇਾ–ਮੁਕਤ ਹੋਣਗੇ ਤੇ 6,700 ਕਾਮੇ ‘ਕੰਮ ਨਹੀਂ, ਤਾਂ ਤਨਖ਼ਾਹ ਨਹੀਂ’ ਪ੍ਰਣਾਲੀ ਅਧੀਨ ਕੰਮ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recruitment will be done for 4103 vacancies in FCI without interview