ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਇਲੈਕਟ੍ਰੌਨਿਕ ਵਾਹਨਾਂ ਦੀ ਰਜਿਸਟ੍ਰੇਸ਼ਨ ਫ਼ੀਸ ਹੋ ਸਕਦੀ ਹੈ ਮਾਫ਼

ਭਾਰਤ ’ਚ ਇਲੈਕਟ੍ਰੌਨਿਕ ਵਾਹਨਾਂ ਦੀ ਰਜਿਸਟ੍ਰੇਸ਼ਨ ਫ਼ੀਸ ਹੋ ਸਕਦੀ ਹੈ ਮਾਫ਼

ਕੇਂਦਰ ਸਰਕਾਰ ਨੇ ਇਲੈਕਟ੍ਰੌਨਿਕ ਵਾਹਨਾਂ ਦੀ ਰਜਿਸਟ੍ਰੇਸ਼ਨ ਫ਼ੀਸ ਮਾਫ਼ ਕਰਨ ਦਾ ਪ੍ਰਸਤਾਵ ਬੀਤੇ ਦਿਨੀਂ ਪੇਸ਼ ਕੀਤਾ। ਇਸ ਦਾ ਟੀਚਾ ਦੇਸ਼ ਵਿੱਚ ਈ–ਵਾਹਨਾਂ ਨੂੰ ਹੱਲਾਸ਼ੇਰੀ ਦੇਣਾ ਹੈ। ਇਹ ਕਦਮ ਅਜਿਹੇ ਵੇਲੇ ਚੁੱਕਿਆ ਜਾ ਰਿਹਾ ਹੈ, ਜਦੋਂ ਭਾਰਤ ਨੇ 2030 ਤੱਕ ਇਸ ਤਰ੍ਹਾਂ ਦੇ ਵਾਹਨਾਂ ਦੇ ਵੱਧ ਤੋਂ ਵੱਧ ਪਾਸਾਰ ਕਰਨ ਦੀ ਯੋਜਨਾ ਉਲੀਕੀ ਹੈ।

 

 

ਕੇਂਦਰੀ ਮੋਟਰ ਵਾਹਨ ਨਿਯਮ (CMVR) 1989 ਵਿੱਚ ਸੋਧ ਲਈ ਖਰੜਾ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਜਾਰੀ ਕਰਨ ਜਾਂ ਉਨ੍ਹਾਂ ਦੇ ਨਵੀਨੀਕਰਨ ਦੀ ਫ਼ੀਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇਗਾ।

 

 

ਰਜਿਸਟ੍ਰੇਸ਼ਨ ਫ਼ੀਸ ਉੱਤੇ ਇਹ ਛੋਟ ਦੋਪਹੀਆ ਵਾਹਨਾਂ ਸਮੇਤ ਸਾਰੇ ਵਰਗਾਂ ਦੇ ਇਲੈਕਟ੍ਰਿਕ ਵਾਹਨਾਂ ਉੱਤੇ ਪ੍ਰਭਾਵੀ ਰਹੇਗੀ। ਮੰਤਰਾਲੇ ਨੇ CMVR ਵਿੱਚ ਸੋਧ ਲਈ ਖਰੜਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਛੋਟ ਲਈ ਸੀਐੱਮਵੀਆਰ ਦੇ ਨਿਯਮ ਨੰਬਰ 81 ਵਿੱਚ ਸੋਧ ਕੀਤੀ ਜਾਵੇਗੀ। ਸਾਰੀਆਂ ਧਿਰਾਂ ਨੂੰ ਖਰੜਾ ਨੋਟੀਫ਼ਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਇੱਕ ਮਹੀਨੇ ਅੰਦਰ ਆਪਣੀ ਰਾਇ ਦੇਣ ਲਈ ਆਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Registration Fee on Electronic vehicles in India may be waived off