ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਤੋਂ ਦਿੱਲੀ ’ਚ ਰਜਿੱਸਟਰ ਹੋਣ ਵਾਲੇ ਨਵੇਂ ਵਾਹਨਾਂ ਲਈ ਬਦਲ ਜਾਣਗੇ ਨਿਯਮ

1 / 2ਅੱਜ ਤੋਂ ਦਿੱਲੀ ’ਚ ਰਜਿੱਸਟਰ ਹੋਣ ਵਾਲੇ ਨਵੇਂ ਵਾਹਨਾਂ ਲਈ ਬਦਲ ਜਾਣਗੇ ਨਿਯਮ

2 / 2ਅੱਜ ਤੋਂ ਦਿੱਲੀ ’ਚ ਰਜਿੱਸਟਰ ਹੋਣ ਵਾਲੇ ਨਵੇਂ ਵਾਹਨਾਂ ਲਈ ਬਦਲ ਜਾਣਗੇ ਨਿਯਮ

PreviousNext

ਦਿੱਲੀ ਚ 2 ਅਕਤੂਬਰ ਤੋ ਰਜਿੱਸਟਰ ਹੋਣ ਵਾਲੇ ਨਵੇਂ ਵਾਹਨਾਂ ਲਈ ਕੁੱਝ ਨਵੇਂ ਨਿਯਮ ਲਾਗੂ ਹੋ ਰਹੇ ਹਨ। ਨਿਯਮਾਂ ਮੁਤਾਬਕ ਦਿੱਲੀ ਚ ਹੁਣ ਸਾਰੇ ਨਵੇਂ ਵਾਹਨਾਂ ਤੇ ਹਾਈ ਸਕਿਊਰਟੀ ਨੰਬਰ ਪਲੇਟ ਲਗਾਉਣ ਲਾਜ਼ਮੀ ਹੋਵੇਗਾ। ਇਹ ਵਿਵਸਥਾ 13 ਅਕਤੂਬਰ ਤੋਂ ਲਾਗੂ ਹੋਵੇਗੀ ਪਰ ਇਨ੍ਹਾਂ ਪਲੇਟਾਂ ਨੂੰ ਬਦਲਣ ਦੀ ਕਾਰਵਾਈ 2 ਅਕਤੂਬਰ ਤੋਂ ਹੀ ਸ਼ੁਰੂ ਹੋਵੇਗੀ।

 

ਦਿੱਲੀ ਪਰਿਵਾਹਨ ਵਿਭਾਗ ਨੇ ਸੋਮਵਾਰ ਨੂੰ ਇੱਕ ਸੂਚਨਾ ਜਾਰੀ ਕਰਕੇ ਕਿਹਾ ਹੈ ਕਿ 2 ਅਕਤੂਬਰ ਤੋਂ ਦਿੱਲੀ ਦੇ ਸਾਰੇ ਨਵੇਂ ਵਾਹਨਾਂ ਦੀ ਵਿੰਡ ਸ਼ੀਲਡ ਤੇ ਹੁਣ ਖਾਸ ਸਟੀਕਰ ਲਗਾਉਣਾ ਲਾਜ਼ਮੀ ਹੋਵੇਗਾ। ਜਿਨ੍ਹਾਂ ਦੇ ਰੰਗ ਤੋਂ ਇਹ ਪਤਾ ਚਲੇਗਾ ਕਿ ਦਿੱਲੀ ਚ ਰਜਿੱਸਟਰ ਕਿਹੜੇ ਵਾਹਨ ਤੇ ਕਿਸ ਪ੍ਰਕਾਰ ਦਾ ਬਾਲਣ ਵਰਤਿਆ ਜਾ ਰਿਹਾ ਹੈ। ਇਹ ਖਾਸ ਸਟੀਕਰ ਵਾਲਾ ਹੁਕਮ ਸਿਰਫ ਹਾਲੇ ਨਵੇਂ ਚਾਰ ਪਹੀਆ ਵਾਹਨਾਂ ਲਈ ਹੈ।

 

ਪਰਿਵਾਹਨ ਵਿਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਅਮਲ ਕਰਦਿਆਂ ਇਹ ਫੈਸਲਾ ਕੀਤਾ ਹੈ। 13 ਅਕਤੂਬਰ ਤੋਂ ਬਾਅਦ ਪਰਿਵਾਹਨ ਵਿਭਾਗ ਬਿਨਾ ਹਾਈ ਸਕਿਊਰਟੀ ਨੰਬਰ ਪਲੇਟ ਵਾਲੇ ਵਾਹਨਾਂ ਨੂੰ 500 ਰੁਪਏ ਦਾ ਜੁਰਮਾਨਾ ਲਗਾਵੇਗਾ ਜਾਂ ਫਿਰ ਤਿੰਨ ਮਹੀਨਿਆਂ ਦੀ ਜੇਲ੍ਹ ਵੀ ਹੋ ਸਕਦੀ ਹੈ। ਵਿਭਾਗ ਮੁਤਾਬਕ ਨਵੀਆਂ ਗੱਡੀਆਂ ਚ ਪਹਿਲਾਂ ਤੋਂ ਹੀ ਹਾਈ ਸਕਿਊਰਟੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਆ ਰਹੀਆਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Regulations will change for new vehicles registered in Delhi from today