ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਅੱਜ, ਕਈ ਮੈਟਰੋ ਸਟੇਸ਼ਨ ਤੇ ਰਾਹ ਰਹਿਣਗੇ ਬੰਦ

ਦਿੱਲੀ ’ਚ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਅੱਜ, ਕਈ ਮੈਟਰੋ ਸਟੇਸ਼ਨ ਤੇ ਰਾਹ ਰਹਿਣਗੇ ਬੰਦ

26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਦੀ ਅੱਜ ਫ਼ੁਲ–ਡ੍ਰੈੱਸ ਰਿਹਰਸਲ ਅੱਜ ਹੈ, ਇਸ ਲਈ ਅੱਜ ਨਵੀਂ ਦਿੱਲੀ ਜ਼ਿਲ੍ਹੇ ’ਚ ਜਾਣ ਤੋਂ ਪਹਿਲਾਂ ਇਹ ਜਾਣ ਲਵੋ ਕਿ ਅੱਜ ਕਈ ਰਾਹ ਬੰਦ ਹੋਣਗੇ, ਕਈ ਮੈਟਰੋ ਸਟੇਸ਼ਨ ਵੀ ਬੰਦ ਰਹਿਣਗੇ। ਤੁਹਾਨੂੰ ਬਹੁਤ ਘੁੰਮ ਕੇ ਆਪਣੀ ਮੰਜ਼ਿਲ ’ਤੇ ਪੁੱਜਣਾ ਪੈ ਸਕਦਾ ਹੈ।

 

 

ਅੱਜ ਦਿੱਲੀ ’ਚ ਲੰਮੇ ਜਾਮ ਲੱਗਣ ਦੀ ਸੰਭਾਵਨਾ ਹੈ। ਦਿੱਲੀ ਪੁਲਿਸ ਮੁਤਾਬਕ ਇਹ ਰਿਹਰਸਲ ਅੱਜ ਸਵੇਰੇ 9:50 ਵਜੇ ਵਿਜੇ ਚੌਕ ਤੋਂ ਸ਼ੁਰੂ ਹੋਵੇਗੀ ਤੇ ਰਾਜਪਥ, ਸੀ–ਹੈਗਸਾਗਨ, ਤਿਲਕ ਮਾਰਗ, ਬਹਾਦਰ ਸ਼ਾਹ ਜ਼ਫ਼ਰ ਮਾਰਗ ਤੇ ਨੇਤਾਜੀ ਸੁਭਾਸ਼ ਮਾਰਗ ਤੋਂ ਹੁੰਦਿਆਂ ਲਾਲ ਕਿਲੇ ਵੱਲ ਵਧੇਗੀ।

 

 

ਰਿਹਰਸਲ ਦੌਰਾਨ ਉਨ੍ਹਾਂ ਹੀ ਸੜਕਾਂ ਤੇ ਰਸਤਿਆਂ ਦੀ ਵਰਤੋਂ ਕੀਤੀ ਜਾਵੇਗੀ, ਜਿਨ੍ਹਾਂ ਉੱਤੇ 26 ਜਨਵਰੀ ਨੂੰ ਪਰੇਡ ਹੋਵੇਗੀ। ਇਹ ਹਾਲਤ ਸਿਰਫ਼ ਅੱਜ ਵੀਰਵਾਰ 23 ਜਨਵਰੀ ਨੂੰ ਹੀ ਨਹੀਂ, ਸਗੋਂ ਸਨਿੱਚਰਵਾਰ 25 ਜਨਵਰੀ ਤੇ ਐਤਵਾਰ 26 ਜਨਵਰੀ ਨੂੰ ਵੀ ਰਹੇਗੀ।

 

 

ਅੱਜ ਯਾਤਰੀਆਂ ਲਈ ਮੈਟਰੋ ਰੇਲ ਸੇਵਾ ਉਪਲਬਧ ਤਾਂ ਰਹੇਗੀ ਪਰ ਉਦਯੋਗ ਭਵਨ ਤੇ ਕੇਂਦਰੀ ਸਚਿਵਾਲਯ ਸਟੇਸ਼ਨਾਂ ਦੇ ਕੁਝ ਦਰਵਾਜ਼ੇ ਬੰਦ ਰਹਿਣਗੇ। ਇਨ੍ਹਾਂ ਦੋਵੇਂ ਸਟੇਸ਼ਨਾਂ ਦੇ ਕੁਝ ਪ੍ਰਵੇਸ਼ ਤੇ ਨਿਕਾਸ ਦਰਵਾਜ਼ੇ ਬੰਦ ਰਹਿਣਗੇ।

 

 

ਪੁਲਿਸ ਅਧਿਕਾਰੀ ਨਰਿੰਦਰ ਸਿੰਘ ਬੁੰਦੇਲਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸੁਰੱਖਿਆ ਤੇ ਆਵਾਜਾਈ ਦੇ ਸਖ਼ਤ ਇੰਤਜ਼ਾਮ ਕੀਤੇ ਹਨ; ਤਾਂ ਜੋ ਪਰੇਡ ਤੇ ਰਿਹਰਸਲ ਪਰੇਡ ਦੌਰਾਨ ਕੋਈ ਗ਼ਲਤੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਅੱਜ ਨਵੀਂ ਦਿੱਲੀ ਦੇ ਵਿਜੇ ਚੌਕ, ਰਾਜਪਥ, ਜਨਪਥ, ਤਿਲਕ ਮਾਰਗ, ਬਹਾਦਰਸ਼ਾਹ ਜ਼ਫ਼ਰ ਮਾਰਗ, ਨੇਤਾਜੀ ਸੁਭਾਸ਼ ਮਾਰਗ, ਆਈਟੀਓ ਦੇ ਰਸਤਿਆਂ ਉੱਤੇ ਸਵੇਰੇ 9 ਵਜੇ ਤੋਂ ਹੀ ਆਵਾਜਾਈ ਦੀ ਪਾਬੰਦੀ ਰਹੇਗੀ।

 

 

ਪਰੇਡ ਮਾਰਗ ਦੇ ਰਾਹ ਵਿੱਚ ਆਉਣ ਵਾਲੇ ਚਾਰ ਮੈਟਰੋ ਸਟੇਸ਼ਨ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਾਲੇ ਦਿਨ ਸਵੇਰੇ 5:00 ਵਜੇ ਤੋਂ ਹੀ ਬੰਦ ਰਹਿਣਗੇ। ਇਨ੍ਹਾਂ ਵਿੱਚ ਕੇਂਦਰੀ ਸਚਿਵਾਲਯ ਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਵੀ ਸ਼ਾਮਲ ਹਨ। ਇਹ ਦੋਵੇਂ ਸਟੇਸ਼ਨ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ।

 

 

ਅੱਜ 23 ਜਨਵਰੀ ਨੂੰ ਹੋਣ ਵਾਲੀ ਫ਼ੁਲ ਡ੍ਰੈੱਸ ਰਿਹਰਸਲ ਪਰੇਡ ਲਈ ਰਫ਼ੀ ਮਾਰਗ ਨੂੰ 22 ਜਨਵਰੀ ਦੀ ਰਾਤ 11 ਵਜੇ ਤੋਂ ਹੀ ਬੰਦ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rehearsal of Republic Day Parade today Many Metro Stations and roads to be closed