ਟਰਮੀਨੇਸ਼ਨ ਦੀ ਫ਼ੀਸ ਲੈਣ ਲਈ ਰਿਲਾਂਸ ਜੀਓ (Jio) ਨੂੰ ਪਾਬੰਦ ਕੀਤਾ ਜਾ ਰਿਹਾ ਹੈ। ਜੀਓ ਨੈੱਟਵਰਕ ਤੋਂ ਦੂਸਰੇ ਆਪਰੇਟਰਾਂ ਦੇ ਨੈੱਟਵਰਕ ਉੱਤੇ ਕੀਤੇ ਗਏ ਕਾਲ ਉੱਤੇ 6 ਪੈਸੇ ਪ੍ਰਤੀ ਮਿੰਟ ਇੰਟਰਕੁਨੈਕਟ ਯੂਸੇਜ ਚਾਰਜ (IUC) ਦਾ ਭੁਗਤਾਨ ਕਰਨਾ ਹੋਵੇਗਾ। ਜੀਓ ਨੇ ਕਿਹਾ ਕਿ ਉਹ 6 ਪੈਸੇ ਪ੍ਰਤੀ ਮਿੰਟ ਦਾ ਚਾਰਜ ਗਾਹਕਾਂ ਤੋਂ ਵਸੂਲੇਗਾ ਪਰ ਇਸ ਦੇ ਬਦਲੇ ਵਿੱਚ ਇੰਨਾ ਹੀ ਮੁਫ਼ਤ ਡੇਟਾ ਦੇਵੇਗਾ। ਆਈਯੂਸੀ ਇੱਕ ਮੋਬਾਈਲ ਟੈਲੀਕਾਮ ਅਪਰੇਟਰ ਵੱਲੋਂ ਦੂਜੇ ਨੂੰ ਭੁਗਤਾਨ ਕੀਤੀ ਜਾਣ ਵਾਲੀ ਰਕਮ ਹੈ।
ਜੀਓ ਗਾਹਕਾਂ ਤੋਂ 6 ਪੈਸੇ ਪ੍ਰਤੀ ਮਿੰਟ ਚਾਰਜ ਕਰੇਗਾ
ਅੱਜ ਤੋਂ ਜੀਓ ਗਾਹਕਾਂ ਵੱਲੋਂ ਕੀਤੇ ਸਾਰੇ ਰਿਚਾਰਜ ਉੱਤੇ, ਹੋਰ ਮੋਬਾਈਲ ਆਪ੍ਰੇਟਰਾਂ ਨੂੰ ਕੀਤੇ ਗਏ ਕਾਲ ਉੱਤੇ ਆਈਯੂਸੀ ਟਾਪ ਅੱਪ ਵਾਊਚਰ ਰਾਹੀਂ 6 ਪੈਸਾ ਪ੍ਰਤੀ ਮਿੰਟ ਦੀ ਮੌਜੂਦਾ ਆਈਯੂਸੀ ਦਾ ਦਰ ਨਾਲ ਚਾਰਜ ਲਿਆ ਜਾਵੇਗਾ। ਜਦੋਂ ਤੱਕ ਟ੍ਰਾਈ ਜ਼ੀਰੋ ਟਰਮਨੀਸ਼ਨ ਚਾਰਜ ਵਿਵਸਥਾ ਲਾਗੂ ਨਹੀਂ ਕਰਦੀ। ਵਰਤਮਾਨ ਵਿੱਚ ਇਹ ਮਿਤੀ 1 ਜਨਵਰੀ 2020 ਹੈ। ਹੁਣ ਜੀਓ ਤੋਂ ਏਅਰਟੈਲ, ਵੋਡਾਫ਼ੋਨ ਜਾਂ ਹੋਰ ਨੈੱਟਵਰਕ 'ਤੇ ਕਾਲ ਕਰਨ 'ਤੇ ਚਾਰਜ ਦੇਣਾ ਹੋਵੇਗਾ।
ਇੱਥੇ ਨਹੀਂ ਲੱਗੇਗਾ ਚਾਰਜ
- ਜੀਓ ਤੋਂ ਜੀਓ ਕਾਲ ਉੱਤੇ
- ਸਾਰੇ ਇਨਕਮਿੰਗ ਕਾਲਾਂ ਉੱਤੇ
- ਜੀਓ ਤੋਂ ਲੈਂਡਲਾਈਨ ਕਾਲ 'ਤੇ
- ਵ੍ਹਾਈਟਸੈਪ ਜਾਂ ਫੇਸਟਾਈਮ ਅਤੇ ਇਸ ਤਰ੍ਹਾਂ ਦੇ ਪਲੇਟਫਾਰਮ ਦੀ ਵਰਤੋਂ ਕਰਕੇ ਕੀਤੀ ਕਾਲ
ਕੀ ਹੈ ਆਈਯੂਸੀ
ਜਦੋਂ ਇਕ ਟੈਲੀਕਾਮ ਅਪਰੇਟਰ ਗਾਹਕ ਦੇ ਆਪਰੇਟਰ ਗਾਹਕਾਂ ਨੂੰ ਆਊਟਗੋਇੰਗ ਮੋਬਾਈਲ ਕਾਲ ਕਰਦੇ ਹਨ ਉਦੋਂ IUC ਦਾ ਭੁਗਤਾਨ ਕਾਲ ਕਰਨ ਵਾਲੇ ਆਪਰੇਟਰ ਨੂੰ ਕਰਨਾ ਪੈਂਦਾ ਹੈ। ਦੋ ਵੱਖ-ਵੱਖ ਨੈੱਟਵਰਕ ਵਿਚਕਾਰ ਇਹ ਕਾਲ ਮੋਬਾਈਲ -ਆਫ਼-ਨੈਟ ਕਾਲ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਅਥਾਰਟੀ) ਵੱਲੋਂ IUC ਫੀਸ ਨਿਰਧਾਰਤ ਕੀਤੀ ਜਾਂਦੀ ਹਨ ਅਤੇ ਮੌਜੂਦਾ ਸਮੇਂ ਵਿੱਚ ਇਹ 6 ਪੈਸੇ ਪ੍ਰਤੀ ਮਿੰਟ ਹੈ।