ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰਸੈੱਲ-ਮੈਕਸਿਸ ਮਾਮਲੇ 'ਚ ਪੀ.ਚਿਦਾਂਬਰਮ ਅਤੇ ਕਾਰਤੀ ਨੂੰ ਮਿਲੀ ਰਾਹਤ

1 / 2ਏਅਰਸੈੱਲ-ਮੈਕਸਿਸ ਮਾਮਲੇ 'ਚ ਪੀ.ਚਿਦਾਂਬਰਮ ਅਤੇ ਕਾਰਤੀ ਨੂੰ ਮਿਲੀ ਰਾਹਤ

2 / 2ਏਅਰਸੈੱਲ-ਮੈਕਸਿਸ ਮਾਮਲੇ 'ਚ ਪੀ.ਚਿਦਾਂਬਰਮ ਅਤੇ ਕਾਰਤੀ ਨੂੰ ਮਿਲੀ ਰਾਹਤ

PreviousNext

ਅਰਸੈੱਲ-ਮੈਕਸਿਸ ਮਾਮਲੇ 'ਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦਾਂਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦਾਂਬਰਮ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਅਦਾਲਤ ਨੇ ਚਿਦਾਂਬਰਮ ਦੀ ਸੀਬੀਆਈ ਅਤੇ ਈਡੀ ਵੱਲੋਂ ਗ੍ਰਿਫਤਾਰੀ 'ਤੇ ਅੰਤਰਿਮ ਰੋਕ ਵਧਾ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ ਹੁਣ 1 ਨਵੰਬਰ ਨੂੰ ਹੋਵੇਗੀ।

 

 

ਵਿਸ਼ੇਸ਼ ਸੀਬੀਆਈ ਜੱਜ ਓ.ਪੀ.ਸੈਨੀ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 1 ਨਵੰਬਰ ਦੀ ਤਰੀਕ ਤੈਅ ਕੀਤੀ ਜਦਕਿ ਸੀਬੀਆਈ ਅਤੇ ਈ.ਡੀ. ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਸ ਮਾਮਲੇ 'ਚ ਮੁਲਤਵੀ ਦੀ ਮੰਗ ਕੀਤੀ। ਸੀਬੀਆਈ ਦੇ ਵਕੀਲ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਈਡੀ ਦੇ ਵਕੀਲ ਨਿਤੇਸ਼ ਰਾਣਾ ਨੇ ਅਦਾਲਤ ਨੂੰ ਦੱਸਿਆ ਕਿ ਚਿਦਾਂਬਰਮ ਦੇ ਵਕੀਲ ਪੀ ਕੇ ਦੁਬੇ ਅਤੇ ਅਰਸ਼ਦੀਪ ਸਿੰਘ ਦਾਖ਼ਲ ਅਰਜ਼ੀਆਂ 'ਤੇ ਵਿਸਥਾਰ ਜਵਾਬ ਦਾਖ਼ਲ ਕਰਨ ਅਤੇ ਉਨ੍ਹਾਂ 'ਤੇ ਬਹਿਸ ਕਰਨ ਲਈ ਏਜੰਸੀਆਂ ਨੂੰ ਸਮੇਂ ਦੀ ਲੋੜ ਹੈ।

 

ਲੰਘੀ 19 ਜੁਲਾਈ ਨੂੰ ਸੀਬੀਆਈ ਵੱਲੋਂ ਦਾਖ਼ਲ ਦੋਸ਼ ਪੱਤਰ 'ਚ ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਨੂੰ ਨਾਮਜ਼ਦ ਕੀਤਾ ਗਿਆ ਸੀ। ਏਜੰਸੀ ਨੇ ਵਿਸ਼ੇਸ਼ ਜੱਜ ਦੇ ਸਾਹਮਣੇ ਦੋਸ਼ ਪੱਤਰ ਦਾਖ਼ਲ ਕੀਤਾ, ਜਿਸ 'ਤੇ ਅਗਲੀ ਸੁਣਵਾਈ ਦੇ ਦਿਨ ਵਿਚਾਰ ਕੀਤਾ ਜਾਵੇਗਾ।

 

 


ਸੀਬੀਆਈ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਾਲ 2006 'ਚ ਵਿੱਤ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਚਿਦਾਂਬਰਮ ਨੇ ਕਿਸ ਤਰ੍ਹਾਂ ਇਕ ਵਿਦੇਸ਼ ਕੰਪਨੀ ਨੂੰ ਐਫਆਈਪੀਬੀ ਦੀ ਮਨਜ਼ੂਰੀ ਦੇ ਦਿੱਤੀ ਜਦਕਿ ਸਿਰਫ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੂੰ ਹੀ ਅਜਿਹਾ ਕਰਨ ਦਾ ਅਧਿਕਾਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Relief for P Chidambaram and Karti in Aircel-Maxis case