ਭਲਕੇ 8 ਜੂਨ ਨੂੰ ਪੂਰੇ ਦੇਸ਼ ਵਿੱਚ ਸਾਰੇ ਧਾਰਮਿਕ ਅਸਥਾਨ ਆਮ ਸ਼ਰਧਾਲੂਆਂ ਲਈ ਖੁੱਲ੍ਹਣ ਜਾ ਰਹੇ ਹਨ। ਇਸ ਲਈ ਹਰੇਕ ਸੂਬੇ ਦੀਆਂ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨਾਂ ਨੇ ਤਿਆਰੀ ਕਰ ਲਈ ਹੈ। ਕੋਵਿਡ–19 ਵਿਰੁੱਧ ਜਾਰੀ ਜੰਗ ਕਾਰਨ ਸ਼ਰਧਾਲੂਆਂ ਲਈ ਮਾਸਕ ਪਹਿਨਣਾ ਅਤੇ ਸਮਾਜਕ–ਦੂਰੀ (ਸੋਸ਼ਲ ਡਿਸਟੈਂਸਿੰਗ) ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ।
ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਸਮੇਤ ਪੂਰੇ ਦੇਸ਼ ਦੇ ਧਾਰਮਿਕ ਅਸਥਾਨਾਂ ਨੂੰ ਕੋਰੋਨਾ–ਵਾਇਰਸ ਨੂੰ ਰੋਕਣ ਲਈ ਸਾਰੀਆਂ ਸਾਵਧਾਨੀਆਂ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਧਾਰਮਿਕ ਅਸਥਾਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਭੀੜ ਨਾ ਹੋਣ ਦੇਣ ਦੀ ਹਦਾਇਤ ਖਾਸ ਤੌਰ ’ਤੇ ਜਾਰੀ ਕੀਤੀ ਗਈ ਹੈ। ਇਸੇ ਲਈ ਇਨ੍ਹਾਂ ਅਸਥਾਨਾਂ ’ਤੇ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੇਗੀ।
ਦੇਸ਼ ਦੇ ਜ਼ਿਆਦਾਤਰ ਧਾਰਮਿਕ ਅਸਥਾਨ ਕੋਰੋਨਾ–ਲੌਕਡਾਊਨ ਦੌਰਾਨ ਬੰਦ ਰਹੇ ਹਨ ਪਰ ਜ਼ਿਆਦਾਤਰ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਵੱਲੋਂ ਤਾਲਾਬੰਦੀ ਵੇਲੇ ਲੋੜਵੰਦਾਂ ਨੂੰ ਭੋਜਨ ਆਦਿ ਦੇਣ ਦੇ ਇੰਤਜ਼ਾਮ ਕੀਤੇ ਜਾਂਦੇ ਰਹੇ ਹਨ।
ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਵਿੱਚ ਸ਼ਰਧਾਲੂਆਂ ਲਈ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ।
ਦੇਸ਼ ਦੇ ਸਾਰੇ ਵੱਡੇ ਮੰਦਰਾਂ, ਮਸਜਿਦਾਂ, ਗੁਰਦੁਆਰਾ ਸਾਹਿਬਾਨ, ਗਿਰਜਾਘਰਾਂ ਅਤੇ ਹੋਰ ਸਾਰੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਤੱਕ ਪ੍ਰਸ਼ਾਸਨ ਨੇ ਲੋੜੀਂਦੇ ਦਿਸ਼ਾ–ਨਿਰਦੇਸ਼ਾਂ ਦੀਆਂ ਕਾਪੀਆਂ ਪਹੁੰਚਾ ਦਿੱਤੀਆਂ ਹਨ।
ਵੱਡੇ ਮੰਦਰਾਂ ਨੇ ਸ਼ਰਧਾਲੂਆਂ ਲਈ ਆਉਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਸਮਾਂ ਦੇ ਦਿੱਤਾ ਜਾਂਦਾ ਹੈ ਕਿ ਉਹ ਸਹੀ ਇੰਨੇ ਵਜੇ ਉੱਥੇ ਪੁੱਜ ਜਾਣ।
ਕਿਸੇ ਵੀ ਸ਼ਰਧਾਲੂ ਨੂੰ ਮੂਰਤੀਆਂ, ਸ਼ਸਤਰ ਛੋਹਣ, ਪਵਿੱਤਰ ਲੈਣ ਜਾਂ ਦੇਣ ਜਾਂ ਛਿੜਕਣ ਜਾਂ ਪ੍ਰਸਾਦ ਵੰਡਣ ਦੀ ਇਜਾਜ਼ਤ ਨਹੀਂ ਹੋਵੇਗੀ।