ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁ–ਚਰਚਿਤ ਭੀਮਾ–ਕੋਰੇਗਾਓਂ ਕੇਸ NIA ਹਵਾਲੇ, ਠਾਕਰੇ ਸਰਕਾਰ ਵੱਲੋਂ ਵਿਰੋਧ

ਬਹੁ–ਚਰਚਿਤ ਭੀਮਾ–ਕੋਰੇਗਾਓਂ ਕੇਸ NIA ਹਵਾਲੇ, ਠਾਕਰੇ ਸਰਕਾਰ ਵੱਲੋਂ ਵਿਰੋਧ

ਕੇਂਦਰ ਸਰਕਾਰ ਨੇ ਮਹਾਰਾਸ਼ਟਰ ਦਾ ਬਹੁ–ਚਰਚਿਤ ਭੀਮਾ–ਕੋਰੇਗਾਓਂ ਕੇਸ ਹੁਣ ‘ਕੌਮੀ ਜਾਂਚ ਏਜੰਸੀ’ (NIA) ਹਵਾਲੇ ਕਰ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਹੈ। ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਤੋਂ ਪੁੱਛੇ ਬਗ਼ੈਰ ਹੀ ਇਹ ਮਾਮਲਾ NIA ਹਵਾਲੇ ਕਰ ਦਿੱਤਾ ਹੈ ਤੇ ਸੂਬੇ ਦੀ ਊਧਵ ਠਾਕਰੇ ਸਰਕਾਰ ਇਸ ਦਾ ਵਿਰੋਧ ਕਰਦੀ ਹੈ। ਇਸ ਸਰਕਾਰ ਨੂੰ ਐੱਨਸੀਪੀ ਤੇ ਕਾਂਗਰਸ ਦੀ ਹਮਾਇਤ ਵੀ ਹਾਸਲ ਹੈ।

 

 

ਉੱਧਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਇਹ ਮਾਮਲਾ ਮਹਾਰਾਸ਼ਟਰ ਤੱਕ ਹੀ ਸੀਮਤ ਨਹੀਂ ਹੈ। ਇਹ ਸਮੁੱਚੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਇਸ ਲਈ ਇਹ ਬਹੁਤ ਸਹੀ ਫ਼ੈਸਲਾ ਹੈ। ਕੇਂਦਰ ਸਰਕਾਰ ਨੇ ਸਹੀ ਕਦਮ ਚੁੱਕਿਆ ਹੈ, ਇਸ ਨਾਲ ਅਰਬਨ ਨਕਸਲੀ ਦੇ ਚਿਹਰੇ ਤੋਂ ਨਕਾਬ ਉੱਤਰੇਗਾ।

 

 

ਪਿੱਛੇ ਜਿਹੇ ਭੀਮਾ–ਕੋਰੇਗਾਓਂ ਹਿੰਸਾ ਮਾਮਲੇ ’ਚ ਮੁਲਜ਼ਮ ਮਿਲਿੰਦ ਏਕਬੋਟੇ ਸ਼ੁੱਕਰਵਾਰ ਨੂੰ ਜਾਂਚ ਕਮਿਸ਼ਨ ਸਾਹਵੇਂ ਪੇਸ਼ ਹੋਇਆ ਸੀ ਪਰ ਉਸ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਜੈ ਨਾਰਾਇਣ ਪਟੇਲ ਦੀ ਅਗਵਾਈ ਹੇਠਲਾ ਕਮਿਸ਼ਨ ਪੁਣੇ ਜ਼ਿਲ੍ਹੇ ’ਚ ਕੋਰੇਗਾਓਂ ਭੀਮਾ ਜੰਗੀ ਯਾਦਗਾਰ ਲਾਗੇ ਇੱਕ ਜਨਵਰੀ, 2018 ਨੂੰ ਹੋਈ ਜਾਤ ਆਧਾਰਤ ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ।

 

 

ਏਕਬੋਟੇ ਦੀ ਅਰਜ਼ੀ ਤੋਂ ਬਾਅਦ ਕਮਿਸ਼ਨ ਨੇ ਉਸ ਨੂੰ ਗਵਾਹ ਦੇ ਤੌਰ ’ਤੇ ਆਜ਼ਾਦ ਕਰ ਦਿੱਤਾ ਸੀ। ਅਰਜ਼ੀ ’ਚ ਏਕਬੋਟੇ ਨੇ ਕਿਹਾ ਸੀ ਕਿ ਪੁਲਿਸ ਜਾਂਚ ਹਾਲੇ ਮੁਕੰਮਲ ਹੋਣੀ ਹੈ ਤੇ ਦੋਸ਼–ਪੱਤਰ ਦਾਇਰ ਨਹੀਂ ਕੀਤਾ ਗਿਆ; ਇਸ ਲਈ ਉਹ ਗਵਾਹੀ ਨਹੀਂ ਦੇਣਗੇ। ਉਸ ਨੇ ਦਾਅਵਾ ਕੀਤਾ ਸੀ ਕਿ ਉਹ ਬ੍ਰਾਹਮਣ ਪਰਿਵਾਰ ’ਚ ਪੈਦਾ ਹੋਇਆ ਤੇ ਉਸ ਦੇ ਵਿਚਾਰ ਰਾਸ਼ਟਰਵਾਦੀ ਹਨ, ਇਸ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

 

 

ਇੱਕ ਜਨਵਰੀ, 2018 ਨੂੰ ਪੁਣੇ ਲਾਗੇ ਭੀਮਾ–ਕੋਰੇਗਾਓਂ ਜੰਗ ਦੀ 200ਵੀਂ ਵਰ੍ਹੇਗੰਢ ਮੌਕੇ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿੱਥੇ ਹਿੰਸਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਤਿਹਾਸ ਮੁਤਾਬਕ ਭੀਮਾ–ਕੋਰੇਗਾਓਂ ਜੰਗ ਜਨਵਰੀ 1818 ਨੂੰ ਪੁਣੇ ਲਾਗੇ ਹੋਈ ਸੀ। ਇਹ ਜੰਗ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫ਼ੌਜ ਤੇ ਪੇਸ਼ਵਾਵਾਂ ਦੀ ਫ਼ੌਜ ਵਿਚਾਲੇ ਹੋਈ ਸੀ।

 

 

ਇਸ ਜੰਗ ਵਿੱਚ ਅੰਗਰੇਜ਼ਾਂ ਵੱਲੋਂ ਮਹਾਰ ਜਾਤੀ ਦੇ ਲੋਕਾਂ ਨੇ ਜੰਗ ਲੜੀ ਸੀ ਤੇ ਉਨ੍ਹਾਂ ਕਾਰਨ ਹੀ ਅੰਗਰੇਜ਼ਾਂ ਦੀ ਫ਼ੌਜ ਨੇ ਪੇਸ਼ਵਾਵਾਂ ਨੂੰ ਹਰਾ ਦਿੱਤਾ ਸੀ। ਮਹਾਰ ਜਾਤੀ ਦੇ ਲੋਕ ਇਸ ਜੰਗ ਨੂੰ ਆਪਣੀ ਜਿੱਤ ਤੇ ਸਵੈਮਾਣ ਵਜੋਂ ਵੇਖਦੇ ਹਨ ਤੇ ਇਸ ਜਿੱਤ ਦਾ ਜਸ਼ਨ ਹਰ ਸਾਲ ਮਨਾਉਂਦੇ ਹਨ।

 

 

ਜਨਵਰੀ 2018 ਦੌਰਾਨ ਭੀਮਾ–ਕੋਰੇਗਾਓਂ ’ਚ ਵੀ ਜੰਗ ਦੀ 200ਵੀਂ ਵਰ੍ਹੇਗੰਢ ਨੂੰ ਸ਼ੌਰਿਆ ਦਿਵਸ ਵਜੋਂ ਮਨਾਇਆ ਗਿਆ ਸੀ। ਉਸ ਦਿਨ ਲੋਕ ਇਹ ਦਿਨ ਮਨਾਉਣ ਲਈ ਇਕੱਠੇ ਹੋਏ ਸਨ। ਭੀਮਾ ਥੋਰੇਗਾਓਂ ਦੇ ਵਿਜੇ ਥੰਮ੍ਹ ’ਚ ਸ਼ਾਂਤੀਪੂਰਬਕ ਸਮਾਰੋਹ ਚੱਲ ਰਿਹਾ ਸੀ ਕਿ ਅਚਾਨਕ ਉੱਥੇ ਪੁੱਜਣ ਵਾਲੀਆਂ ਗੱਡੀਆਂ ਦੇ ਕਾਫ਼ਲੇ ਉੱਤੇ ਕਿਸੇ ਨੇ ਹਮਲਾ ਬੋਲ ਦਿੱਤਾ।

 

 

ਉਸ ਘਟਨਾ ਤੋਂ ਬਾਅਦ ਦਲਿਤ ਸੰਗਠਨਾਂ ਨੇ ਦੋ ਦਿਨਾਂ ਤੱਕ ਮੁੰਬਈ ਸਮੇਤ ਨਾਸਿਕ, ਪੁਣੇ, ਠਾਣੇ, ਅਹਿਮਦਨਗਰ, ਔਰੰਗਾਬਾਦ, ਸੋਲਾਪੁਰ ਸਮੇਤ ਹੋਰ ਇਲਾਕਿਆਂ ’ਚ ਬੰਦ ਦਾ ਸੱਦਾ ਦਿੱਤਾ ਗਿਆ ਸੀ; ਜਿਸ ਦੌਰਾਨ ਮੁੜ ਤੋੜ–ਭੰਨ ਤੇ ਅੱਗਜ਼ਨੀ ਹੋਈ ਸੀ। ਤਦ ਦੰਗਾ ਭੜਕਾਉਣ ਦੇ ਅਪਰਾਧ ਹੇਠ ਕੇਸ ਦਰਜ ਕੀਤਾ ਗਿਆ ਸੀ ਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Renowned case of Bhima Koregaon case to be investigated by NIA Thakre Govt opposes