ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਮੌਜੂਦ 200 ਅੱਤਵਾਦੀਆਂ ਦੇ ਖ਼ਾਤਮੇ ਦਾ ਖ਼ਾਕਾ ਤਿਆਰ

ਸੁਰੱਖਿਆ ਬਲਾਂ ਨੇ ਜੰਮੂ–ਕਸ਼ਮੀਰ ਚ ਸਰਗਰਮ 200 ਅੱਤਵਾਦੀਆਂ ਦੇ ਖਾਤਮੇ ਦਾ ਖ਼ਾਕਾ ਤਿਆਰ ਕਰ ਲਿਆ ਹੈ। ਆਉਣ ਵਾਲੇ ਦਿਨਾਂ ਚ ਵੱਖੋ ਵੱਖਰੇ ਸੰਗਠਨਾਂ ਨਾਲ ਜੁੜੇ ਇਨ੍ਹਾਂ ਅੱਤਵਾਦੀਆਂ ਦੇ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੀ ਸੰਭਾਵਨਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਕੇਂਦਰੀ ਸੁਰੱਖਿਆ ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਤੇ ਚਹੁੰਪਾਸੇ ਦਬਾਅ ਹੈ। ਭਾਰਤ ਦੀ ਹਵਾਈ ਕਾਰਵਾਈ ਚ ਪਾਕਿ ਸਥਿਤ ਕੈਂਪਾਂ ਦੇ ਤਬਾਹ ਹੋਣ ਕਾਰਨ ਅੱਤਵਾਦੀਆਂ ਚ ਤੇਜ਼ ਹਲਚਲ ਮਚੀ ਹੋਈ ਹੈ।

 

ਪਾਕਿਸਤਾਨ ਸਰਕਾਰ ਤੇ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਲਈ ਭਾਰਤ ਸਮੇਤ ਪੂਰੇ ਵਿਸ਼ਵ ਦਾ ਦਬਾਅ ਹੈ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਹਾਲੇ ਕੁਝ ਸਮੇਂ ਤੱਕ ਪਾਕਿ ਵਲੋਂ ਅੱਤਵਾਦੀਆਂ ਦੀ ਘੁਸਪੈਝ ਨਹੀਂ ਕਰਵਾਈ ਜਾਵੇਗੀ। ਘਾਟੀ ਚ ਵੀ ਵਾਧੂ ਜਵਾਨਾਂ ਦੀ ਤਾਇਨਾਤੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 

ਇਸ ਸਮੇਂ ਘਾਟੀ ਚ ਹਿਜ਼ਬੁਲ, ਲਸ਼ਕਰ, ਜੈਸ਼ ਸਮੇਤ ਕੁਝ ਜੇਕੇਆਈਐਸਆਈਐਸ ਦੇ ਅੱਤਵਾਦੀ ਸਰਗਰਮ ਹਨ। ਇਨ੍ਹਾਂ ਚ ਲਗਭਗ 45-50 ਲਾਪਤਾ ਅੱਤਵਾਦੀ ਹਨ ਤੇ ਕਮਾਂਡਰ ਜਾਂ ਡਿਪਟੀ ਕਮਾਂਡਰ ਹੋਣ ਦਾ ਦਾਅਵਾ ਕਰਦੇ ਹਨ। ਇਨ੍ਹਾਂ ਕੋਲ ਨਵੇਂ ਨੌਜਵਾਨਾਂ ਦੀ ਭਰਤੀ ਅਤੇ ਸਿਖਲਾਈ ਦੇਣ ਦਾ ਹਿੱਸਾ ਹੈ।

 

ਸੁਰੱਖਿਆ ਏਜੰਸੀਆਂ ਅੱਤਵਾਦੀਆਂ ਦੇ ਸਫਾਏ ਦੇ ਨਾਲ ਨਵੀਂ ਭਰਤੀਆਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਘੁਸਪੈਠ ਤੇ ਰੋਕ ਲਗਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਵੀਂ ਰਣਨੀਤੀ ਮੁਤਾਬਕ ਜਿੱਥੇ ਸੁਰੱਖਿਆ ਬਲ ਤਾਇਨਾਤ ਨਹੀਂ ਹਨ, ਉੱਥੇ ਉਪਗ੍ਰਹਿ ਆਦਿ ਦੁਆਰਾ ਘੁਸਪੈਠ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਪ੍ਰਗਹਿ ਨਾਲ ਅਜਿਹੇ ਕੈਂਪਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:report ready of the 200 terrorists who were present in Kashmir