ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਪੋਰਟ ’ਚ ਖੁਲਾਸਾ: ਬਿਹਾਰ ਤੋਂ ਰੋਜ਼ਾਨਾ ਇਕ ਬੱਚੇ ਦੀ ਹੋ ਰਹੀ ਤਸਕਰੀ

ਬਿਹਾਰ ਤੋਂ ਹਰ ਰੋਜ਼ ਇਕ ਬੱਚੇ ਦੀ ਤਸਕਰੀ ਹੋਣ ਨਾਲ ਰਾਜਸਥਾਨ ਅਤੇ ਪੱਛਮੀ ਬੰਗਾਲ ਤੋਂ ਬਾਅਦ ਇਹ ਦੇਸ਼ ਚ ਤੀਜਾ ਸੂਬਾ ਬਣ ਗਿਆ ਹੈ ਜਿਸ ਚ ਬੱਚਿਆਂ ਦੀ ਤਸਕਰੀ ਦੇ ਸਭ ਤੋਂ ਕੇਸ ਦਰਜ ਹੋਏ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਦੇ ਅਨੁਸਾਰ ਸਾਲ 2017 ਚ 18 ਸਾਲ ਤੋਂ ਘੱਟ ਉਮਰ ਦੇ ਕੁੱਲ 395 ਬੱਚਿਆਂ ਦੀ ਬਿਹਾਰ ਤੋਂ ਤਸਕਰੀ ਕੀਤੀ ਗਈ ਜਿਸ ਚ 362 ਲੜਕੇ ਅਤੇ 33 ਲੜਕੀਆਂ ਸ਼ਾਮਲ ਸਨ। ਇਨ੍ਹਾਂ ਚੋਂ 366 ਬੱਚਿਆਂ ਤੋਂ ਜਬਰੀ ਮਜ਼ਦੂਰੀ ਕਰਵਾਈ ਗਈ। ਇਹ ਬੱਚੇ ਬਰਾਮਦ ਕਰ ਲਏ ਗਏ।

 

ਪਿਛਲੇ ਅਕਤੂਬਰ ਚ ਜਾਰੀ ਕੀਤੇ ਗਏ ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਬੱਚਿਆਂ ਦੀ ਤਸਕਰੀ ਦੇ 886 ਮਾਮਲਿਆਂ ਚ ਰਾਜਸਥਾਨ ਪਹਿਲੇ ਨੰਬਰ 'ਤੇ ਹੈ, ਜਦਕਿ ਪੱਛਮੀ ਬੰਗਾਲ 450 ਅਜਿਹੇ ਮਾਮਲਿਆਂ ਚ ਦੂਜੇ ਨੰਬਰ 'ਤੇ ਹੈ। ਬਿਹਾਰ ਪੁਲਿਸ ਨੇ 2017 ਚ ਬਾਲ ਤਸਕਰਾਂ ਦੇ ਖ਼ਿਲਾਫ਼ 121 ਐਫਆਈਆਰ ਦਰਜ ਕੀਤੀਆਂ ਸਨ, ਪਰ ਇੱਕ ਵੀ ਚਾਰਜਸ਼ੀਟ ਦਾਇਰ ਨਾ ਕੀਤੇ ਜਾਣ ਕਾਰਨ ਕਾਰਵਾਈ ਅੱਗੇ ਨਹੀਂ ਵਧੀ ਤੇ ਕੇਸ ਠੰਡੇ ਬਸਤੇ ਚ ਚਲੇ ਗਏ।

 

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਕ੍ਰਾਈਮ ਰਿਸਰਚ, ਵਿਨੈ ਕੁਮਾਰ ਨੂੰ ਬਿਹਾਰ ਚ ਬੱਚਿਆਂ ਦੀ ਤਸਕਰੀ ਦੀ ਘੱਟ ਘਟਨਾਵਾਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਸੂਬੇ ਤੋਂ ਤਸਕਰੀ ਕੀਤੇ ਜਾਣ ਤੇ ਐਫਆਈਆਰ ਸਬੰਧਤ ਸੂਬੇ ਚ ਦਰਜ ਕੀਤੀ ਜਾਂਦੀ ਹੈ ਅਤੇ ਉਥੋਂ ਬਰਾਮਦ ਕੀਤੇ ਗਏ ਬੱਚਿਆਂ ਨੂੰ ਬਿਹਾਰ ਲਿਆ ਕੇ ਵੱਖ-ਵੱਖ ਸਰਕਾਰੀ ਯੋਜਨਾਵਾਂ ਅਧੀਨ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਂਦਾ ਹੈ।

 

ਬਿਹਾਰ ਚ ਬੱਚਿਆਂ ਦੀ ਤਸਕਰੀ ਦੇ 395 ਮਾਮਲਿਆਂ ਚੋਂ ਸਿਰਫ 121 ਨੂੰ ਲੈ ਕੇ ਹੀ ਐਫਆਈਆਰ ਦਰਜ ਕਰਨ ਅਤੇ ਸਮੇਂ ਸਿਰ ਦੋਸ਼ ਪੱਤਰ ਦਾਖਲ ਨਾ ਕੀਤੇ ਜਾ ਸਕਣ ਬਾਰੇ ਕੁਮਾਰ ਨੇ ਕਿਹਾ ਕਿ ਚਾਰਜਸ਼ੀਟ ਜਾਂਚ ਤੋਂ ਬਾਅਦ ਦਾਇਰ ਕੀਤੀ ਜਾਂਦੀ ਹੈ ਜੋ ਹਰੇਕ ਕੇਸ ਦਰਜ ਹੋਣ ਦੇ ਤਿੰਨ ਮਹੀਨਿਆਂ ਅੰਦਰ ਦਾਇਰ ਕੀਤੀ ਜਾਂਦੀ ਹੈ। ਪਰ ਐਨਸੀਆਰਬੀ ਦੁਆਰਾ ਸਾਲ ਚ ਸਿਰਫ ਇੱਕ ਵਾਰ ਹੀ ਡਾਟਾ ਮੰਗਿਆ ਜਾਂਦਾ ਹੈ। ਸੂਬੇ ਚ ਸੀਸੀਟੀਐਮਐਸ ਵਿਧੀ ਦਾ ਮੌਜੂਦਾ ਵਿਕਾਸ ਨਾ ਹੋਣ ਕਾਰਨ ਸਮੇਂ ਸਿਰ ਅੰਕੜੇ ਨਹੀਂ ਭਰੇ ਜਾਂਦੇ ਹਨ। ਸੀਸੀਟੀਐਮਐਸ ਲਾਗੂ ਕਰਨ ਲਈ ਕੰਮ ਚੱਲ ਰਿਹਾ ਹੈ।

 

ਬਾਲ ਮਜ਼ਦੂਰੀ ਖ਼ਿਲਾਫ਼ ਕੰਮ ਕਰ ਰਹੇ ਪਟਨਾ-ਅਧਾਰਤ ਗੈਰ-ਸਰਕਾਰੀ ਸੰਗਠਨ ਸੈਂਟਰ ਡਾਇਰੈਕਟ ਦੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਕੁਮਾਰ ਨੇ ਕਿਹਾ ਕਿ ਗਰੀਬੀ, ਬਾਲ ਤਸਕਰੀ ਦੇ ਕਾਰੋਬਾਰ ਚ ਕਾਫੀ ਪੈਸਾ ਲੱਗਾ ਹੋਣਾ, ਅੰਤਰਰਾਜੀ ਤਾਲਮੇਲ ਦੀ ਘਾਟ ਅਤੇ ਮਾੜੀ ਮੁਕੱਦਮੇਬਾਜ਼ੀ ਇਸ ਦੇ ਪਿੱਛੇ ਮੁੱਖ ਕਾਰਨ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Report Revealed: One Child Trafficked Everyday From Bihar