ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਣਤੰਤਰ ਦਿਹਾੜੇ ’ਤੇ ਮੁੱਖ ਮਹਿਮਾਨ ਨਹੀਂ ਹੋਣਗੇ ਡੋਨਾਲਡ ਟਰੰਪ

ਭਾਰਤ ਦੇ 26 ਜਨਵਰੀ 2019 ਮਤਲਬ ਗਣਤੰਤਰ ਦਿਹਾੜੇ ਤੇ ਕਰਾਈ ਜਾਣ ਵਾਲੇ ਪਰੇਡ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦੇ ਭਾਰਤ ਵੱਲੋਂ ਦਿੱਤੇ ਸੱਦੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੁੱਝੇਵਿਆਂ ਕਾਰਨ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਹੁਣ ਭਾਰਤ ਸਰਕਾਰ ਮੁੱਖ ਮਹਿਮਾਨ ਵਜੋਂ ਹੋਰਨਾਂ ਵਿਕਲਪਾਂ ਦੀ ਭਾਲ ਚ ਜੁਟੀ ਹੈ।

 

ਸੂਤਰਾਂ ਮੁਤਾਬਕ ਸਰਕਾਰ ਕੋਲ ਤਿੰਨ ਦੇਸ਼ਾਂ ਦੇ ਨੇਤਾਵਾਂ ਦਾ ਨਾਂ ਹੈ ਜਿਨ੍ਹਾਂ ਚ ਇੱਕ ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਦਾ ਨਾਂ ਵੀ ਸ਼ਾਮਲ ਹੈ।

 

ਟਰੰਪ ਪ੍ਰਸ਼ਾਸਨ ਮੁਤਾਬਕ 26 ਜਨਵਰੀ ਨੂੰ ਹੀ ਅਮਰੀਕਾ ਦੇ ਸਭ ਤੋਂ ਜ਼ਰੂਰੀ ਕੰਮਾਂ ਚ ਸ਼ਾਮਲ ਸਟੇਟੇ ਆਫ਼ ਦਾ ਯੂਨੀਅਨ ਏਡ੍ਰੈਸ (ਐਸਓਟੀਯੂ) ਵੀ ਸ਼ਾਮਲ ਹੈ ਜੋ ਉਸੇ ਸਮੇਂ ਤੈਅ ਹੈ ਜਦੋਂ ਭਾਰਤ ਆਪਣਾ ਗਣਤੰਤਰ ਦਿਹਾੜਾ ਮਨਾ ਰਿਹਾ ਹੋਵੇਗਾ।

 

ਦੱਸਣਯੋਗ ਹੈ ਕਿ ਜੁਲਾਈ ਚ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਸੀ ਕਿ ਟਰੰਪ ਨੂੰ ਭਾਰਤ ਦੋਰੇ ਦਾ ਸੱਦਾ ਮਿਲਿਆ ਹੈ ਪਰ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Republic Day Trump not to be chief guest