ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਨੂੰ ਕੱਢਣ ਦੇ ਜਤਨ 16 ਘੰਟਿਆਂ ਤੋਂ ਜਾਰੀ

30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਨੂੰ ਕੱਢਣ ਦੇ ਜਤਨ 16 ਘੰਟਿਆਂ ਤੋਂ ਜਾਰੀ

ਤਾਮਿਲ ਨਾਡੂ ਸੂਬੇ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ ’ਚ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਸਨਿੱਚਰਵਾਰ ਨੂੰ ਵੀ ਜਤਨ ਜਾਰੀ ਹਨ। ਇਹ ਬੱਚਾ ਸ਼ੁੱਕਰਵਾਰ ਸ਼ਾਮੀਂ 5:30 ਵਜੇ ਬੋਰਵੈੱਲ ’ਚ ਡਿੱਗ ਪਿਆ ਸੀ। ਉਹ ਟਿਊਬ ’ਚੋਂ ਵੀ ਹੇਠਾਂ ਡਿੱਗ ਕੇ 70 ਫ਼ੁੱਟ ’ਤੇ ਜਾ ਕੇ ਫਸ ਗਿਆ।

 

 

ਤਾਮਿਲ ਨਾਡੂ ਦੇ ਸਿਹਤ ਮੰਤਰੀ ਸੀ. ਵਿਜੇ ਭਾਸਕਰ ਨੇ ਅੱਜ ਸਨਿੱਚਰਵਾਰ ਸਵੇਰੇ ਦੱਸਿਆ ਕਿ ਬੋਰਵੈੱਲ ’ਚ ਆਕਸੀਜਨ ਦੀ ਸਪਲਾਈ ਦਿੱਤੀ ਜਾ ਰਹੀ ਹੈ। ਸੁਜੀਤ ਨਾਂਅ ਦਾ ਬੱਚਾ ਹਾਲੇ ਤੱਕ ਸਹੀ ਸਲਾਮਤ ਹੈ ਤੇ ਮੌਕੇ ’ਤੇ ਮੌਜੂਦ ਰਾਹਤ ਟੀਮ ਨੂੰ ਉਸ ਦੇ ਰੋਣ ਦੀ ਆਵਾਜ਼ ਸੁਣ ਰਹੀ ਹੈ।

 

 

ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਹੋਰ ਲੋਕ ਸ਼ੁੱਕਰਵਾਰ ਸ਼ਾਮ ਤੋਂ ਹੀ ਬੱਚੇ ਨੂੰ ਬਚਾਉਣ ਦਾ ਜਤਨ ਕਰ ਰਹੇ ਹਨ। ਪਹਿਲਾਂ–ਪਹਿਲ ਤਾ ਬੱਚੇ ਤੱਕ ਪੁੱਜਣ ਬੋਰਵੈੱਲ ਕੋਲ ਇੱਕ ਹੋਰ ਟੋਆ ਪੁੱਟਣ ਲਈ ਮਸ਼ੀਨਾਂ ਨੂੰ ਕੰਮ ’ਤੇ ਲਾਇਆ ਗਿਆ ਸੀ ਪਰ ਇਲਾਕਾ ਬਹੁਤ ਜ਼ਿਆਦਾ ਪਥਰੀਲਾ ਹੋਣ ਕਾਰਨ ਵੁਹ ਕੰਮ ਵਿਚਾਲੇ ਹੀ ਰੋਕਣਾ ਪਿਆ।

 

 

ਦਰਅਸਲ, ਪੱਥਰਾਂ ਨੂੰ ਤੋੜਨ ਨਾਲ ਕੰਬਣੀ ਪੈਦਾ ਹੁੰਦੀ ਹੈ, ਜੋ ਬੋਰਵੈੱਲ ਅੰਦਰ ਮਿੱਟ ਧੱਕ ਸਕਦੀ ਹੈ ਤੇ ਬੱਚਾ ਹੋਰ ਵੀ ਹੇਠਾਂ ਜਾ ਸਕਦਾ ਹੈ।

 

 

ਬਾਅਦ ’ਚ ਰਾਹਤ ਟੀਮ ਨੇ ਬੋਰਵੈੱਲ ਰੋਬੋਟ ਵੀ ਵਰਤ ਕੇ ਵੇਖਿਆ ਪਰ ਉਸ ਦਾ ਵੀ ਕੋਈ ਫ਼ਾਇਦਾ ਨਾ ਹੋ ਸਕਿਆ।

 

 

ਰਾਹਤ ਟੀਮਾਂ ਪਿਛਲੇ 16 ਘੰਟਿਆਂ ਤੋਂ ਲਗਾਤਾਰ ਇਸ ਬੱਚੇ ਨੂੰ ਬਚਾਉਣ ਦੀ ਸਿਰ–ਤੋੜ ਕੋਸ਼ਿਸ਼ ਕਰ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rescue operation continuing for a kid from 30 feet deep borewell for 16 hours