ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​AN–32 ਦੇ ਮਲਬੇ ਕੋਲ ਖ਼ਰਾਬ ਮੌਸਮ ਤੇ ਸੰਘਣਾ ਜੰਗਲ ਬਣ ਰਿਹੈ ਟੀਮ ਲਈ ਅੜਿੱਕਾ

​​​​​​​AN–32 ਦੇ ਮਲਬੇ ਕੋਲ ਖ਼ਰਾਬ ਮੌਸਮ ਤੇ ਸੰਘਣਾ ਜੰਗਲ ਬਣ ਰਿਹੈ ਟੀਮ ਲਈ ਅੜਿੱਕਾ

ਭਾਰਤੀ ਹਵਾਈ ਫ਼ੌਜ ਦੇ AN 32 ਜਹਾਜ਼ ਦਾ ਮਲਬਾ ਮਿਲਣ ਦੇ ਦੋ ਦਿਨ ਬਾਅਦ ਰਾਹਤਟੀਮ ਮਸਾਂ ਅੱਜ ਸਵੇਰੇ ਘਟਨਾ ਸਥਾਨ ਉੱਤੇ ਪੁੱਜ ਸਕੀ ਹੈ। ਉੱਥੇ ਪਹਾੜ ਬਹੁਤ ਉੱਚੇ ਹਨ, ਜੰਗਲ ਬਹੁਤ ਸੰਘਣੇ ਹਨ। ਉੱਥੋਂ ਪਹਾੜ ਦੀ ਟੀਸੀ ਤੋਂ ਹੇਠਾਂ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਕਿਉਂਕਿ ਜਹਾਜ਼ ਦਾ ਮਲਬਾ ਕਈ ਸੌ ਫ਼ੁੱਟ ਡੂੰਘੀਆਂ ਖੱਡਾਂ ਤੇ ਸੰਘਣੇ ਜੰਗਲ ਦੇ ਐਨ ਵਿਚਕਾਰ ਪਿਆ ਹੈ। ਰਾਹਤ ਟੀਮ ਨੂੰ ਇੱਕ ਹੈਲੀਕਾਪਟਰ ਪਹਾੜ ਦੀ ਟੀਸੀ ਉੱਤੇ ਛੱਡ ਗਿਆ ਹੈ ਤੇ ਟੀਮ ਨੇ ਉਸ ਪਹਾੜ ਦੀ ਜੜ੍ਹ ਵਿੱਚ ਹੇਠਾਂ ਤੱਕ ਜਾਣਾ ਹੈ

 

 

ਖ਼ਰਾਬ ਮੌਸਮ ਤੇ ਬਹੁਤ ਜ਼ਿਆਦਾ ਸੰਘਣੇ ਜੰਗਲ ਕਾਰਨ ਕੱਲ੍ਹ ਬੁੱਧਵਾਰ ਨੂੰ ਵੀ ਖੋਜ ਤੇ ਰਾਹਤ ਕਾਰਜਾਂ ਵਾਲੀ ਟੀਮ ਹਵਾਈ ਹਾਦਸੇ ਵਾਲੀ ਥਾਂ ਤੱਕ ਨਹੀਂ ਪੁੱਜ ਸਕੀ ਸੀ। ਭਾਰਤੀ ਹਵਾਈ ਫ਼ੌਜ ਦੇ ਏਐੱਨ–32 ਹਵਾਈ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਸਿਆਂਗ ਜ਼ਿਲ੍ਹੇ ਵਿੱਚ ਵੇਖਿਆ ਗਿਆ ਸੀ

 

 

ਭਾਰਤੀ ਹਵਾਈ ਫ਼ੌਜ ਵੱਲੋਂ ਕੱਲ੍ਹ ਸ਼ਾਮੀਂ ਟਵੀਟ ਕਰ ਕੇ ਦੱਸਿਆ ਗਿਆ ਸੀ ਕਿ ਬੁੱਧਵਾਰ ਨੂੰ ਹਵਾਈ ਫ਼ੌਜ ਦੇ 15 ਜਵਾਨਾਂ ਨੂੰ AN 32 ਹਵਾਈ ਜਹਾਜ਼ ਦੇ ਹਾਦਸੇ ਵਾਲੀ ਥਾਂ ਉੱਤੇ ਪੁੱਜਣ ਲਈ ਤਾਇਨਾਤ ਕੀਤਾ ਗਿਆ ਹੈ ਤੇ ਉਹ ਸਾਰੇ ਬੁੱਧਵਾਰ ਰਾਤ ਤੱਕ ਉੱਥੇ ਪੁੱਜ ਜਾਣਗੇ

 

 

ਪਰ ਹੁਣ ਪ੍ਰਾਪਤ ਤਾਜ਼ਾ ਜਾਣਕਾਰੀ ਮੁਤਾਬਕ ਉੱਥੇ ਮੌਸਮ ਬਹੁਤ ਖ਼ਰਾਬ ਹੈ ਤੇ ਦੂਜੇ ਜੰਗਲ਼ ਬਹੁਤ ਸੰਘਣਾ ਹੈ, ਜਿਸ ਕਾਰਨ ਰਾਹਤ ਟੀਮ ਨੂੰ ਪੁੱਜਣ ਵਿੱਚ ਦੇਰੀ ਲੱਗ ਰਹੀ ਹੈ।

 

 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਹਵਾਈ ਫ਼ੌਜ ਦੇ ਇੱਕ ਬਿਆਨ ਵਿੱਚ ਇਹ ਆਖਿਆ ਗਿਆ ਸੀ ਕਿ ਰਾਹਤ ਟੀਮ ਹਾਦਸੇ ਵਾਲੀ ਥਾਂ ਤੱਕ ਪੁੱਜ ਗਈ ਹੈ ਤੇ ਉਹ ਹਵਾਈ ਜਹਾਜ਼ ਵਿੱਚ ਸਵਾਰ ਲੋਕਾਂ ਦੀ ਭਾਲ ਕਰਨਗੇ। ਹਵਾਈ ਫ਼ੌਜ ਨੇ ਜਹਾਜ਼ ਦਾ ਮਲਬਾ ਮਿਲਣ ਤੋਂ ਬਾਅਦ ਉਸ ਵਿੱਚ ਸਵਾਰ 13 ਜਵਾਨਾਂ ਨੂੰ ਲੱਭਣ ਦੀ ਮੁਹਿੰਮ ਸ਼ੁਰੂ ਕੀਤੀ ਸੀ

 

 

ਅਸਮ ਦੇ ਜੋਰਹਾਟ ਤੋਂ ਉਡਾਣ ਭਰਨ ਪਿੱਛੋਂ ਇਹ ਜਹਾਜ਼ ਬੀਤੀ 3 ਜੂਨ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਬਹੁਤ ਕੋਸ਼ਿਸ਼ਾਂ ਦੇ ਬਾਅਦ ਇਸ ਹਵਾਈ ਜਹਾਜ਼ ਦਾ ਮਲਬਾ ਮੰਗਲਵਾਰ ਨੂੰ ਮਿਲਿਆ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rescue Team reached at AN32 crash site with very difficulty