ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨੂੰ 50,000 ਕਰੋੜ ਦੀ ਸਰਪਲੱਸ ਰਾਸ਼ੀ ਜਾਰੀ ਕਰੇਗਾ ਰਿਜ਼ਰਵ ਬੈਂਕ

ਰਿਜ਼ਰਵ ਬੈਂਕ ਦਾ ਇਹ ਫੈਸਲਾ ਭਾਰਤ ਸਰਕਾਰ ਦੀ ਆਰਥਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਸਾਬਤ ਹੋ ਸਕਦਾ ਹੈ। ਆਰ. ਬੀ. ਆਈ. ਨੇ ਆਪਣੇ 50,000 ਕਰੋੜ ਰੁਪਏ ਦੇ ਸਰਪਲੱਸ ਨੂੰ ਸਰਕਾਰ ਨੂੰ ਟਰਾਂਸਫਰ ਕਰਨ ਦੀ ਗੱਲ ਕਹੀ ਹੈ। ਸਰਕਾਰ ਨੇ 45,000 ਕਰੋੜ ਰੁਪਏ ਦੇ ਬਜਟ ਦੀ ਗੱਲ ਕਹੀ ਸੀ ਪਰ ਕੇਂਦਰੀ ਬੈਂਕ ਵੱਲੋਂ ਵਾਧੂ 5,000 ਕਰੋੜ ਰੁਪਏ ਦਿੱਤੇ ਜਾਣ ਨਾਲ ਸਰਕਾਰ ਨੂੰ ਕਾਫੀ ਰਾਹਤ ਮਿਲੇਗੀ।

 

ਰਿਜ਼ਰਵ ਬੈਂਕ ਦੇ ਸੈਂਟਰਲ ਬੋਰਡ ਦੇ ਡਾਇਰੈਕਟਰਸ ਦੀ ਹੋਈ ਮੀਟਿੰਗ `ਚ ਇਹ ਫੈਸਲਾ ਲਿਆ ਗਿਆ। ਇਸ ਮੀਟਿੰਗ `ਚ 50,000 ਕਰੋੜ ਰੁਪਏ ਦੀ ਸਰਪਲੱਸ ਰਾਸ਼ੀ ਨੂੰ 30 ਜੂਨ 2018 `ਚ ਖਤਮ ਸਾਲ ਲਈ ਸਰਕਾਰ ਨੂੰ ਟਰਾਂਸਫਰ ਕਰਨ ਦਾ ਫੈਸਲਾ ਲਿਆ ਗਿਆ।

 

ਸਰਕਾਰ ਨੇ ਚਾਰਟਰਡ ਅਕਾਊਂਟੈਂਟ ਸਵਾਮੀਨਾਥਨ ਗੁਰੂਮੂਰਤੀ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਕ ਮੰਡਲ `ਚ ਸ਼ਾਮਲ ਕੀਤਾ ਹੈ। ਗੁਰੂਮੂਰਤੀ ਰਾਸ਼ਟਰੀ ਸਵੈ-ਸੇਵਕ ਸੰਘ ਨਾਲ ਸਬੰਧਤ ਸਵਦੇਸ਼ੀ ਜਾਗਰਣ ਮੰਚ ਨਾਲ ਜੁੜੇ ਹਨ। ਕਿਰਤ ਮੰਤਰਾਲਾ ਵੱਲੋਂ ਜਾਰੀ ਆਦੇਸ਼ `ਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਗੁਰੂਮੂਰਤੀ ਦੀ ਰਿਜ਼ਰਵ ਬੈਂਕ ਦੇ ਬੋਰਡ `ਚ ਗੈਰ-ਅਧਿਕਾਰਕ ਨਿਰਦੇਸ਼ਕ ਦੇ ਰੂਪ `ਚ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reserve Bank will release surplus amount of Rs 50000 crores to the Central Government