ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਘਾਟੀ ਵਿਚ ਪ੍ਰਦਰਸ਼ਨ ਰੋਕਣ ਲਈ ਪਾਬੰਦੀ ਜਾਰੀ

ਫਾਇਲ ਫੋਟੋ

ਅੱਤਵਾਦੀ ਸੰਗਠਨ ਅੰਸਾਰ ਗਜਵਾਤੁਲ ਹਿੰਦ ਦੇ ਮੁੱਖ ਕਮਾਂਡਰ ਜਾਕਿਰ ਮੂਸਾ ਦੇ ਮਾਰੇ ਜਾਣ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਨੇ ਕਸ਼ਮੀਰ ਘਾਟੀ ਵਿਚ ਲਾਗੂ ਪਾਬੰਦੀ ਨੁੰ ਸ਼ਨੀਵਾਰ ਨੂੰ ਜਾਰੀ ਰੱਖਿਆ ਹੈ। ਕਸ਼ਮੀਰ ਡਵੀਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖਾਨ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਲਗਾਤਾਰ ਦੂਜੇ ਦਿਨ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਵੱਖ ਵੱਖ ਯੂਨੀਵਰਸਿਟੀਆਂ ਦੀ ਪ੍ਰੀਖਿਆਵਾਂ ਨੂੰ ਅੱਗੇ ਪਾਇਆ ਗਿਆ ਹੈ।

 

ਕਸ਼ਮੀਰ ਯੂਨੀਵਰਸਿਟੀ, ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਮੂਸਾ ਨੂੰ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ਵਿਚ ਤਰਾਲ ਖੇਤਰ ਦੇ ਦਾਦਸਾਰਾ ਪਿੰਡ ਵਿਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਵਿਚ ਮਾਰ ਮੁਕਾਇਆ ਸੀ।

 

ਘਾਟੀ ਵਿਚ ਵੀਰਵਾਰ ਤੋਂ ਮੋਬਾਇਲ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ।  ਸ਼ਹਿਰ ਦੇ ਕਈ ਖੇਤਰਾਂ ਵਿਚ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਵਾਲੇ ਖੇਤਰਾਂ ਵਿਚ ਵਾਹਨਾਂ ਦੀ ਆਵਾਜਾਈ ਰੋਕਣ ਲਈ ਸੜਕਾਂ, ਚੁਹਰਾਹਿਆਂ ਉਤੇ ਕੰਢੇਦਾਰ ਤਾਰਾਂ ਲਗਾਈਆਂ ਗਈਆਂ ਹਨ। ਪੁਰਾਣੇ ਨੌਹਟਾ ਖੇਤਰ ਵਿਚ ਇਤਿਹਾਸਕ ਜਾਮੀਆ ਮਸਿਜਦ ਵਿਚ ਜੁੰਮੇ ਦੀ ਨਮਾਜ ਦੀ ਵੀ ਆਗਿਆ ਨਹੀਂ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Restraint to stop the protest in the Kashmir Valley