ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਸਿਲਸਿਲੇਵਾਰ ਦਿੱਤੀ ਜਾ ਰਿਹੈ ਪਾਬੰਦੀਆਂ ’ਚ ਢਿੱਲ

ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਖਾਤਮੇ ਮਗਰੋਂ ਘਾਟੀ ਚ ਸਿਲਸਿਲੇਵਾਰ ਢੰਗ ਨਾਲ ਪਾਬੰਦੀਆਂ ਚ ਢਿੱਲ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਦੇ ਅਟਾਰਨੀ ਜਰਨਲ ਨੇ ਸੁਪਰੀਮ ਕੋਰਟ ਚ ਦਿੱਤੀ। ਕੋਰਟ ਨੇ ਕਿਹਾ ਹਾਲਾਤ ਸਾਧਾਰਨ ਬਣਾਉਣ ਲਈ ਸਰਕਾਰ ਨੂੰ ਸਹੀ ਸਮਾਂ ਦਿੱਤਾ ਜਾਣਾ ਚਾਹੀਦੈ, ਉੱਥੇ ਦੇ ਹਾਲਾਤ ਬਹੁਤ ਹੀ ਸੰਵੇਦਨਸ਼ੀਨ ਹਨ ਤੇ ਜੇਕਰ ਕੋਈ ਘਟਨਾ ਵਾਪਰੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?

 

ਜੰਮੂ-ਕਸ਼ਮੀਰ ਚ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਮਗਰੋਂ ਸੂਬੇ ਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਤੁਰੰਤ ਹਟਾਉਣ ਦਾ ਕੇਂਦਰ ਨੂੰ ਹੁਕਮ ਦੇਣ ਤੋਂ ਇਨਕਾਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਉੱਥੇ ਦੇ ਹਾਲਾਤ ਬਹੁਤ ਹੀ ਸੰਵੇਦਨਸ਼ੀਨ ਹਨ।

 

ਕੇਂਦਰ ਸਰਕਾਰ ਦੇ ਅਟਾਰਨੀ ਜਰਨਲ ਮੁਤਾਬਕ ਜੰਮੂ-ਕਸ਼ਮੀਰ ਚ ਲੋਕਾਂ ਦੀ ਆਵਾਜਾਈ ਅਤੇ ਸੰਚਾਰ ਸਹੂਲਤਾਂ ਤੇ ਲਗਾਈ ਗਈ ਪਾਬੰਦੀ ਕੁਝ ਹੋਰ ਦਿਨਾਂ ਤਕ ਰਹਿ ਸਕਦੀ ਹੈ ਤੇ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਲਈ ਕੋਈ ਵੀ ਫੈਸਲਾ ਸਥਾਨਕ ਪ੍ਰਸ਼ਾਸਨ ਹੀ ਕਰੇਗਾ।

 

ਇਸ ਤੋਂ ਇਲਾਵਾ ਅਫਸਰ ਮੁਤਾਬਕ ਜੰਮੂ-ਕਸ਼ਮੀਰ ਪ੍ਰਸ਼ਾਸਨ ਨਿਵੇ਼ਸਕਾਂ ਨੂੰ ਖਿੱਚਣ ਲਈ 12 ਅਕਤੂਬਰ ਤੋਂ ਸ਼੍ਰੀਨਗਰ ਚ ਤਿੰਨ ਦਿਨਾਂ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਸੰਮੇਲਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

 

ਦੱਸ ਦੇਈਏ ਕਿ ਕਾਂਗਰਸ ਵਰਕਰ ਤਹਿਸੀਨ ਪੂਨਾਵਾਨਾ ਦੀ ਅਪੀਲ ਤੇ ਸੁਪਰੀਮ ਕੋਰਟ ਨੇ ਅੱਜ ਮੰਗਲਵਾਰ ਨੂੰ ਸੁਣਵਾਈ ਕੀਤੀ ਸੀ। ਇਸ ਅਪੀਲ ਚ ਧਾਰਾ 370 ਦੇ ਕਾਨੂੰਨ ਰੱਦ ਕੀਤੇ ਜਾਣ ਦੇ ਬਾਅਦ ਜੰਮੂ-ਕਸ਼ਮੀਰ ਚ ਪਾਬੰਦੀਆਂ ਲਗਾਉਣ ਅਤੇ ਸਖਤ ਹੱਲ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।

 

ਅਦਾਲਤ ਨੇ ਕਿਹਾ ਕਿ ਰਾਤੋਂ ਰਾਤ ਕੁਝ ਵੀ ਨਹੀਂ ਹੋ ਸਕਦਾ। ਕੁਝ ਗੰਭੀਰ ਮੁੱਦੇ ਹਨ। ਹਾਲਾਤ ਸਾਧਾਰਨ ਹੋਣਗੇ ਤੇ ਅਸੀਂ ਉਮੀਦ ਕਰਦੇ ਹਨ ਕਿ ਅਜਿਹਾ ਸਮੇਂ ਦੇ ਨਾਲ ਹੋਵੇਗਾ। ਇਸ ਸਮੇਂ ਮਹੱਤਵਪੂਰਨ ਇਹ ਪੱਕਾ ਕਰਨਾ ਹੈ ਕਿ ਕਿਸੇ ਦੀ ਜਾਨ ਨਾ ਜਾਵੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Restrictions in Jammu and Kashmir being eased out in phased manner says govt official