ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਫ਼ੌਜੀ ਨੇ ਬੇਟੇ ਨੂੰ ਕੁੱਟ-ਕੁੱਟ ਕੇ ਮਾਰਿਆ, ਗੁਸਲਖਾਨੇ ’ਚ ਲੁਕਾਈ ਲਾਸ਼

ਉੱਤਰ ਪ੍ਰਦੇਸ਼ ਦੇ ਮੈਨਪੂਰੀ ਦੇ ਮਾਧੋਨਗਰ ਚ ਇਕ ਰਿਟਾਇਰ ਫ਼ੌਜੀ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ਚ 18 ਸਾਲਾ ਆਪਣੇ ਬੇਟੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਕਾਤਲ ਪਿਓ ਨੇ ਵੀਰਵਾਰ ਦੀ ਦੇਰ ਰਾਤ ਕਤਲ ਕੀਤਾ ਤੇ ਲਾਸ਼ ਘਰ ਦੇ ਬਾਥਰੂਮ ਚ ਲੁਕਾ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਪਿਓ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।

 

ਜਾਣਕਾਰੀ ਮੁਤਾਬਕ ਘਟਨਾ ਸਮੇਂ ਛੋਟਾ ਮੁੰਡਾ ਵੀ ਪਿਓ ਦੇ ਨਾਲ ਸੀ। ਛੋਟੇ ਮੁੰਡੇ ਪਿਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਿਤਾ ਨੇ ਉਸ ਨੂੰ ਝਾ ਪਾਈ ਤੇ ਦੂਜੇ ਕਮਰੇ ਚ ਭੇਜ ਦਿੱਤਾ। ਸੋਮਵਾਰ ਦੀ ਦੁਪਹਿਰ 3 ਵਜੇ ਗੁਆਂਢੀ ਨੌਜਵਾਨ ਦੀ ਸੂਚਨਾ ਤੇ ਪੁਲਿਸ ਘਰੇ ਪੁੱਜੀ ਤੇ ਲਾਸ਼ ਬਰਾਮਦ ਕੀਤੀ। ਪੁਲਿਸ ਮੁਤਾਬਕ ਦੋਸ਼ੀ ਪਿਓ ਨੇ ਲਾਸ਼ 18 ਘੰਟੇ ਤਕ ਲੁਕਾ ਕੇ ਰੱਖੀ

 

ਦੱਸਣਯੋਗ ਹੈ ਕਿ ਕਾਤਲ ਪਿਓ ਸੀਆਰਪੀਐਫ਼ ਦਾ ਇਕ ਸਾਬਕਾ ਫ਼ੌਜੀ ਹੈ ਤੇ 2 ਸਾਲ ਪਹਿਲਾਂ ਉਸਦੀ ਪਤਨੀ ਦੀ ਮੌਤ ਕੈਂਸਰ ਨਾਲ ਹੋ ਗਈ ਸੀ। ਉਸਦੇ ਤਿੰਨ ਮੁੰਡੇ ਸਨ ਜਿਸ ਚੋਂ ਸਭ ਤੋਂ ਵੱਡੇ ਮੁੰਡੇ ਨੂੰ ਉਸ ਨੇ ਨਸ਼ੇ ਦੀ ਹਾਲਤ ਚ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਨਸ਼ੇ ਦੀ ਹਾਲਤ ਚ ਪਿਓ ਨੇ ਸਭ ਤੋਂ ਵੱਡੇ ਮੁੰਡੇ ਵਿਕਾਸ ਨੂੰ ਪਾਣੀ ਲਿਆਉਣ ਲਈ ਕਿਹਾ ਪਰ ਉਹ ਨਾ ਲੈ ਕੇ ਆਇਆ ਜਿਸ ਕਾਰਨ ਗੁੱਸੇ ਚ ਆ ਕੇ ਪਿਓ ਕੇ ਉਸਦਾ ਸਿਰ ਤੇ ਡੰਡਾ ਮਾਰ-ਮਾਰ ਕੇ ਕਤਲ ਕਰ ਦਿੱਤਾ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Retired army personnel beaten brutally his son to death in Mainpuri