ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਸ ਕੁਨੈਕਸ਼ਨ ਦਿਵਾਉਣ ਬਦਲੇ ਸੇਵਾਮੁਕਤ IAS ਅਫ਼ਸਰ ਨਾਲ ਠੱਗੀ

ਗੈਸ ਕੁਨੈਕਸ਼ਨ ਦਿਵਾਉਣ ਬਦਲੇ ਸੇਵਾਮੁਕਤ IAS ਅਫ਼ਸਰ ਤੋਂ 39 ਹਜ਼ਾਰ ਰੁਪਏ ਠੱਗ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਰਿਪੋਰਟ ਪੀੜਤ ਦੇ ਜਵਾਈ ਨੇ ਥਾਣਾ ਸੈਕਟਰ -49 ਵਿੱਚ ਦਰਜ ਕਰਵਾਈ ਹੈ।

 

ਥਾਣਾ ਸੈਕਟਰ -49 ਦੇ ਇੰਚਾਰਜ ਅਜੈ ਕੁਮਾਰ ਅਗਰਵਾਲ ਨੇ ਦੱਸਿਆ ਕਿ ਸੈਕਟਰ -50 ਵਿਚ ਰਹਿ ਰਹੇ ਰਿਟਾਇਰਡ ਆਈਏਐਸ ਅਧਿਕਾਰੀ ਅਰੁਣ ਕੁਮਾਰ ਰਸੋਈ ਗੈਸ ਦਾ ਕੁਨੈਕਸ਼ਨ ਲੈਣਾ ਚਾਹੁੰਦੇ ਸਨ। ਉਹ ਗੈਸ ਕੁਨੈਕਸ਼ਨ ਲੈਣ ਲਈ ਆਨਲਾਈਨ ਏਜੰਸੀ ਨੂੰ ਸਰਚ ਕੀਤਾ।

 

ਨਿਊਜ ਏਜੰਸੀ ਭਾਸ਼ਾ ਮੁਤਾਬਕ, ਇੰਟਰਨੈੱਟ 'ਤੇ ਉਨ੍ਹਾਂ ਨੂੰ ਸੈਕਟਰ -23 ਸਥਿਤ ਇੱਕ ਏਜੰਸੀ ਦੀ ਜਾਣਕਾਰੀ ਮਿਲੀ, ਜਿਸ ਉੱਤੇ ਇੱਕ ਮੋਬਾਇਲ ਫ਼ੋਨ ਨੰਬਰ ਲਿਖਿਆ ਸੀ। ਉਨ੍ਹਾਂ ਨੇ ਉਕਤ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਤਾਂ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸਸਤੇ ਭਾਅ 'ਤੇ ਗੈਸ ਕੁਨੈਕਸ਼ਨ ਦਿਵਾ ਦੇਣਗੇ।

 

ਥਾਣਾ ਇੰਚਾਰਜ ਨੇ ਦੱਸਿਆ ਕਿ ਉਕਤ ਠੱਗ ਨੇ ਰਿਟਾਇਰਡ ਅਫ਼ਸਰ ਤੋਂ ਗੈਸ ਕੁਨੈਕਸ਼ਨ ਦਿਵਾਉਣ ਦੇ ਨਾਮ ਉੱਤੇ ਤਿੰਨ ਵਾਰ ਵਿੱਚ ਆਨਲਾਈਨ ਬੈਂਕਿੰਗ ਰਾਹੀਂ 39 ਹਜ਼ਾਰ ਰੁਪਏ ਲੈ ਲਏ। ਉਨ੍ਹਾਂ ਕਿਹਾ ਕਿ ਪੈਸੇ ਲੈਣ ਤੋਂ ਬਾਅਦ ਠੱਗ ਫ਼ਰਾਰ ਹੋ ਗਿਆ।

 

ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰਿਟਾਇਰਡ ਆਈਏਐਸ ਅਧਿਕਾਰੀ ਅਰੁਣ ਕੁਮਾਰ ਪਹਿਲਾਂ ਕਈ ਮਹੱਤਵਪੂਰਨ ਅਹੁਦਿਆਂ ਉੱਤੇ ਤਾਇਨਾਤ ਰਹਿ ਚੁੱਕੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Retired IAS officer duped 39 thousand by fraudster on the name of getting gas connection