ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਦੇ ਦਾਅਵਿਆਂ ਦੀ ਜਾਂਚ ਕਰਨਗੇ ਰਿਟਾਇਰਡ ਜੱਜ

ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਦੇ ਦਾਅਵਿਆਂ ਦੀ ਜਾਂਚ ਕਰਨਗੇ ਰਿਟਾਇਰਡ ਜੱਜ

ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਕੇ. ਪਟਨਾਇਕ ਨੂੰ ਭਾਰਤ ਦੇ ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਸਬੰਧੀ ਵਕੀਲ ਉਤਸਵ ਸਿੰਘ ਬੈਂਸ ਦੇ ਦਾਅਵਿਆਂ ਦੀ ਜਾਂਚ ਲਈ ਨਿਯੁਕਤ ਕੀਤਾ। ਅਦਾਲਤ ਨੇ ਕਿਹਾ ਕਿ ਜਸਟਿਸ ਪਟਨਾਇਕ ਚੀਫ਼ ਜਸਟਿਸ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮਸਲੇ ਉੱਤੇ ਗ਼ੌਰ ਨਹੀਂ ਕਰਨਗੇ।

 

 

ਅਦਾਲਤ ਨੇ ਕੇ਼ਦਰੀ ਜਾਂਚ ਬਿਊਰੋ (ਸੀਬੀਆਈ), ਇੰਟੈਲੀਜੈਂਸ ਬਿਊਰੋ ਤੇ ਦਿਧੱਲੀ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜਸਟਿਸ ਪਟਨਾਇਕ ਨੂੰ ਜ਼ਰੂਰਤ ਵੇਲੇ ਹਰ ਤਰ੍ਹਾਂ ਨਾਲ ਸਹਿਯੋਗ ਦੇਣ। ਸੁਪਰੀਮ ਕੋਰਟ ਨੇ ਕਿਹਾ ਕਿ ਜਸਟਿਸ ਪਟਨਾਇਕ ਦੀ ਜਾਂਚ ਦੇ ਨਤੀਜੇ ਚੀਫ਼ ਜਸਟਿਸ ਵਿਰੁੱਧ ਸ਼ਿਕਾਇਤ ਦੀ ਜਾਂਚ ਕਰ ਲਈ ਅੰਦਰੂਨੀ ਜਾਂਚ ਕਮੇਟੀ ਨੂੰ ਪ੍ਰਭਾਵਿਤ ਨਹੀਂ ਕਰਨਗੇ।

 

 

ਸੁਪਰੀਮ ਕੋਰਟ ਨੇ ਨਿਆਂ ਪਾਲਿਕਾ ਉੱਤੇ ਸੋਚ–ਸਮਝ ਕੇ ਕੀਤੇ ਜਾ ਰਹੇ ਹਮਲੇ ਉੱਤੇ ਵੀਰਵਾਰ ਨੂੰ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਹੁਣ ਇਸ ਦੇਸ਼ ਦੇ ਅਮੀਰ ਤੇ ਤਾਕਤਵਰ ਲੋਕਾਂ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਉਹ ਅੱਗ ਨਾਲ ਖੇਡ ਰਹੇ ਹਨ ਤੇ ਇਹ ਰੁਕ ਜਾਣਾ ਚਾਹੀਦਾ ਹੈ।

 

 

ਰਿਟਾਇਰਡ ਜਸਟਿਸ ਏਕੇ ਪਟਨਾਇਕ ਦੀ ਪ੍ਰਧਾਨਗੀ ਹੇਠ ਜਾਂਚ–ਟੀਮ ਬਣਾਈ ਗਈ ਹੈ, ਇਸ ਵਿੱਚ ਉਨ੍ਹਾਂ ਦੀ ਮਦਦ ਸੀਬੀਆਈ, ਇੰਟੈਲੀਜੈਂਸ ਬਿਊਰੋ ਤੇ ਦਿੱਲੀ ਪੁਲਿਸ ਕਰਨਗੇ।

 

 

ਸੁਪਰੀਮ ਕੋਰਟ ਇੱਕ ਵਕੀਲ ਉਤਸਵ ਸਿੰਘ ਬੈਂਸ ਦੇ ਉਨ੍ਹਾਂ ਦਾਅਵਿਆਂ ਦੀ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਫਸਾਉਣ ਲਈ ਇੱਕ ਵੱਡੀ ਸਾਜ਼ਿਸ਼ ਰਚਣ ਦੀ ਗੱਲ ਆਖੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Retired Judge will probe Conspiracy claims agains CJI