ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜੀਬੋਗਰੀਬ ਕਾਰਨ ਕਰਕੇ ਘਰੋਂ ਮੁੜ ਪ੍ਰੇਮੀ ਨਾਲ ਭੱਜੀ ਪਤਨੀ

 

ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਤੋਂ ਇਕ ਅਜੀਬ ਘਟਨਾ ਸਾਹਮਣੇ ਆਈ ਹੈ, ਇੱਕ ਔਰਤ ਘਰ ਵਿੱਚ ਪਤੀ ਵੱਲੋਂ ਅੰਡੇ ਨਾ ਦੇਣ ਕਾਰਨ ਘਰੋਂ ਭੱਜ ਗਈ। ਪੁਲਿਸ ਦੇ ਅਨੁਸਾਰ ਔਰਤ ਕੈਂਪਿਅਰਗੰਜ ਵਿੱਚ ਰਹਿੰਦੀ ਹੈ, ਚਾਰ ਮਹੀਨੇ ਪਹਿਲਾਂ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ ਅਤੇ ਬਾਅਦ ਵਿੱਚ ਵਾਪਸ ਆ ਗਈ ਸੀ।


ਉਸ ਨੇ ਪੁਲਿਸ ਨੂੰ ਦੱਸਿਆ ਕਿ ਪਤੀ ਨੇ ਉਸ ਨੂੰ ਅੰਡੇ ਖਾਣ ਲਈ ਨਹੀਂ ਦਿੱਤੇ ਅਤੇ ਉਹ ਦੁਖੀ ਸੀ। ਸ਼ਨੀਵਾਰ ਨੂੰ ਔਰਤ ਦਾ ਅੰਡਿਆਂ ਕਰਕੇ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਅਤੇ ਇਕ ਵਾਰ ਫਿਰ ਉਹ ਘਰੋਂ ਭੱਜ ਗਈ।

 

ਉਸ ਦਾ ਪ੍ਰੇਮੀ ਵੀ ਆਪਣੇ ਘਰ ਨਹੀਂ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਦੋਵੇਂ ਇਕੱਠੇ ਭੱਜ ਗਏ ਹਨ। ਪਤੀ ਇੱਕ ਦਿਹਾੜੀਦਾਰ ਮਜ਼ਦੂਰ ਹੈ, ਉਹ ਕਹਿੰਦਾ ਹੈ ਕਿ ਉਹ ਪਰਿਵਾਰ ਲਈ ਹਰ ਰੋਜ਼ ਖਾਣ ਲਈ ਅੰਡੇ ਦਾ ਪ੍ਰਬੰਧ ਨਹੀਂ ਕਰ ਸਕਦਾ।  ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਪਤਨੀ ਦਾ ਪ੍ਰੇਮੀ ਇਸ ਦਾ ਫਾਇਦਾ ਉਠਾਉਂਦਾ ਸੀ ਅਤੇ ਰੋਜ਼ ਅੰਡੇ ਲੈ ਕੇ ਆਉਂਦਾ ਸੀ।


ਉਸ ਨੇ ਕਿਹਾ ਕਿ ਉਹ ਅੰਡੇ ਖਾਣ ਦੀ ਸ਼ੌਕੀਨ ਹੈ ਅਤੇ ਉਸ ਦਾ ਪ੍ਰੇਮੀ ਉਸ ਲਈ ਹਰ ਰੋਜ਼ ਅੰਡੇ ਲਿਆਉਂਦਾ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Returned after running away with lover 4 months ago now wife left home due to a very strange reason Know Why