ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੇ ਇੱਕ ਹਾਜੀ ਪਰਿਵਾਰ ਦੇ 12 ਮੈਂਬਰ ਕੋਰੋਨਾ–ਪਾਜ਼ਿਟਿਵ

ਮਹਾਰਾਸ਼ਟਰ ਦੇ ਇੱਕ ਹਾਜੀ ਪਰਿਵਾਰ ਦੇ 12 ਮੈਂਬਰ ਕੋਰੋਨਾ–ਪਾਜ਼ਿਟਿਵ

ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਮਹਾਰ਼ਸਟਰ ’ਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਇੰਥੇ 130 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਸੂਬੇ ਦੇ ਕੋਲਹਾਪੁਰ ’ਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕੋ ਪਰਿਵਾਰ ਦੇ 12 ਵਿਅਕਤੀ ਕੋਰੋਨਾ ਵਾਇਰਸ (ਕੋਵਿਡ–19) ਪਾਜ਼ਿਟਿਵ ਪਾਏ ਗਏ ਹਨ।

 

 

ਪਤਾ ਚੱਲਿਆ ਹੈ ਕਿ ਇਸ ਪਰਿਵਾਰ ਦੇ ਚਾਰ ਮੈਂਬਰ ਹੱਜ ਕਰਨ ਗਏ ਸਨ। ਉੱਥੋਂ ਪਰਤਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਦੇ ਸ਼ਿਕਾਰ ਹੋ ਗਏ। ਇਹ ਖ਼ਬਰ ਸਥਾਨਕ ਮੀਡੀਆ ’ਚ ਛਾਈ ਹੋਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ 727 ਹੋ ਚੁੱਕੀ ਹੈ ਤੇ 20 ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।

 

 

ਸਾਂਗਲੀ ਜ਼ਿਲ੍ਹੇ ਦੇ ਇਸਲਾਮਪੁਰ ਪਿੰਡ ਦੇ ਰਹਿਣ ਵਾਲੇ ਚਾਰ ਵਿਅਕਤੀ ਹੱਜ ਤੋਂ ਪਰਤੇ ਸਨ। ਪਰਤਣ ਤੋਂ ਬਾਅਦ ਚਾਰੇ ਮੈਂਬਰਾਂ ਨੂੰ ਵੱਖ ਰੱਖਿਆ ਗਿਆ। ਬੀਤੀ 25 ਮਾਰਚ ਨੂੰ ਪਰਿਵਾਰ ਦੇ 5 ਹੋਰ ਮੈਂਬਰਾਂ ਦੀ ਜਾਂਚ ਕਰਵਾਈ ਗਈ, ਤਾਂ ਉਹ ਪੰਜ ਜਣੇ ਵੀ ਪਾਜ਼ਿਟਿਵ ਪਾਏ ਗਏ। ਇਸ ਤੋਂ ਬਾਅਦ ਪਰਿਵਾਰ ਦੇ 3 ਹੋਰ ਵਿਅਕਤੀਆਂ ਨੂੰ ਵੀ ਸੱਦਿਆ ਗਿਆ, ਜੋ ਪਾਜ਼ਿਟਿਵ ਨਿੱਕਲੇ। ਇਸ ਤਰ੍ਹਾਂ ਇੱਕੋ ਪਰਿਵਾਰ ਦੇ 12 ਵਿਅਕਤੀ ਖ਼ਤਰਨਾਕ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ।

 

 

ਇਸ ਦੌਰਾਨ ਸਾਂਗਲੀ ਜ਼ਿਲ੍ਹੇ ਦੇ ਸਿਵਲ ਸਰਜਨ ਸੰਜੇ ਸਾਲੁੰਕੇ ਨੇ ਕਿਹਾ ਕਿ ਪਰਿਵਾਰ ਦੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਦੇ ਸੈਂਪਲ ਹੁਦ ਲਏ ਜਾ ਰਹੇ ਹਨ। ਇਨ੍ਹਾਂ ਸਭ ਦੀ ਰਿਪੋਰਟ ਅੱਜ ਸ਼ੁੰਕਰਵਾਰ ਨੂੰ ਆਉਦੀ ਹੈ।

 

 

ਡਾਕਟਰਾਂ ਨੂੰ ਇਸ ਗੱਲ ਦਾ ਡਰ ਹੈ ਕਿ ਕੋਰੋਨਾ ਦੀ ਇਹ ਲੜੀ ਕਾਫੀ ਲੰਮੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਸ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਇਸ ਵਾਇਰਸ ਦੀ ਲਪੇਟ ’ਚ ਆ ਗਏ ਹੋਣ। ਪੀੜਤ ਪਰਿਵਾਰ ਦੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਵੀ ਅਲੱਗ–ਥਲੱਗ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Returned from Haj with Corona 12 Members of a family Positive in Maharashtra