ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਵੱਕਾਰੀ ਚੰਦਰਯਾਨ–2 ਨੂੰ ਪੁਲਾੜ ’ਚ ਭੇਜਣ ਲਈ ਪੁੱਠੀ ਗਿਣਤੀ ਸ਼ੁਰੂ

ਭਾਰਤ ਦੇ ਵੱਕਾਰੀ ਚੰਦਰਯਾਨ–2 ਨੂੰ ਪੁਲਾੜ ’ਚ ਭੇਜਣ ਲਈ ਪੁੱਠੀ ਗਿਣਤੀ ਸ਼ੁਰੂ

ਵਿਦੇਸ਼ੀ ਮੀਡੀਆ ਨੇ ਭਾਰਤ ਦੇ ਦੂਜੇ ਮੂਨ–ਮਿਸ਼ਨ (ਚੰਨ–ਮੁਹਿੰਮ) ਚੰਦਰਯਾਨ–2 ਨੂੰ ਹਾਲੀਵੁੱਡ ਦੀ ਫ਼ਿਲਮ ‘ਏਵੇਂਜਰਸ ਐਂਡਗੇਮ’ ਤੋਂ ਘੱਟ ਖ਼ਰਚੀਲਾ ਦੱਸਿਆ ਹੈ। ਵਿਦੇਸ਼ੀ ਮੀਡੀਆ ਤੇ ਵਿਗਿਆਨਕ ਅਖ਼ਬਾਰਾਂ ਨੇ ਚੰਦਰਯਾਨ–2 ਦੀ ਲਾਗਤ ਨੂੰ ਇਸ ਫ਼ਿਲਮ ਨੂੰ ਬਣਾਉਣ ’ਤੇ ਹੋਏ ਖ਼ਰਚੇ ਤੋਂ ਵੀ ਘੱਟ ਦੱਸਿਆ ਹੈ।

 

 

ਇੰਝ ਦੁਨੀਆ ਭਰ ਦੀਆਂ ਨਜ਼ਰਾਂ ਹੁਣ ਭਾਰਤ ਦੇ ਵੱਕਾਰੀ ਚੰਦਰਯਾਨ–2 ਉੱਤੇ ਲੱਗੀਆਂ ਹੋਈਆਂ ਹਨ। ਇਹ ਉਪਗ੍ਰਹਿ ਐਤਵਾਰ–ਸੋਮਵਾਰ ਦੀ ਰਾਤ ਨੂੰ ਪੁਲਾੜ ਵਿੱਚ ਭੇਜਿਆ ਜਾਣਾ ਹੈ। ਇਸ ਨੂੰ ਭੇਜਣ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

 

 

ਭਾਰਤ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾ। ‘ਸਪੂਤਨਿਕ’ ਮੁਤਾਬਕ – ‘ਚੰਦਰਯਾਨ–2 ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ; ਜਿਸ ਵਿੱਚ 3.1 ਕਰੋੜ ਡਾਲਰ ਤਾਂ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਹੈ ਅਤੇ 9.3 ਕਰੋੜ ਡਾਲਰ ਇਸ ਉੱਪਗ੍ਰਹਿ ਨੂੰ ਤਿਆਰ ਕਰਨ ’ਤੇ ਲੱਗੇ ਹਨ।’

 

 

ਇਹ ਲਾਗਤ ਫ਼ਿਲਮ ‘ਏਵੇਂਜਰਸ’ ਦੀ ਲਾਗਤ ਦੇ ਅੱਧੇ ਤੋਂ ਵੀ ਘੱਟ ਹੈ। ਇਸ ਫ਼ਿਲਮ ਦਾ ਬਜਟ 35.6 ਕਰੋੜ ਡਾਲਰ ਹੈ।

 

 

ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦਾ ਮੂਨ–ਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ।

 

 

ਇੰਡੀਅਨ ਇੰਸਟੀਚਿਊਟ ਆਫ਼ ਇਨਫ਼ਾਰਮੇਸ਼ਨ ਟੈਕਨਾਲੋਜੀ ਡਿਜ਼ਾਇਨ ਐਂਡ ਮੈਨੂਫ਼ੈਕਚਰਿੰਗ (IIITDM), ਕਾਂਚੀਪੁਰਮ ਦੀ ਸੱਤਵੀਂ ਕਨਵੋਕੇਸ਼ਨ ਮੌਕੇ ਸ੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਚੰਨ ਦੇ ਪੰਧ ਵਿੱਚ ਪਰਿਕਰਮਾ ਕਰਨ ਵਾਲੇ ਵਿਕਰਮ ਕੋਲ ਲਗਭਗ 6,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦਿਆਂ ਖ਼ੁਦ ਆਪਣੀ ਰਫ਼ਤਾਰ ਘੱਟ ਤੇ ਵੱਧ ਕਰਨ ਦੀ ਸਮਰੱਥਾ ਹੋਵੇਗੀ।

 

 

ਕਿਸੇ ਪੁਲਾੜੀ ਧਰਤੀ ਉੱਤੇ ਉੱਤਰਨ ਦੀ ਇਸਰੋ ਦੀ ਇਹ ਪਹਿਲੀ ਮੁਹਿੰਮ ਹੈ। ਇਹ ਉਪਗ੍ਰਹਿ 15 ਜੁਲਾਈ ਨੂੰ ਤੜਕੇ 2:50 ਵਜੇ ਪੁਲਾੜ ਵਿੱਚ ਦਾਗ਼ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reverse Counting has been begun to launch India s prestigious Chandrayan-2