ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਾ ’ਚ ਵਾਪਸ ਆਉਣ ’ਤੇ ਦੇਸ਼ਧ੍ਰੋਹ ਕਾਨੂੰਨ ਹੋਰ ਸਖਤ ਕਰਾਂਗੇ : ਰਾਜਨਾਥ ਸਿੰਘ

ਸੱਤਾ ’ਚ ਵਾਪਸ ਆਉਣ ’ਤੇ ਦੇਸ਼ਧ੍ਰੋਹ ਕਾਨੂੰਨ ਹੋਰ ਸਖਤ ਕਰਾਂਗੇ : ਰਾਜਨਾਥ ਸਿੰਘ

ਸੀਨੀਅਰ ਭਾਜਪਾ ਆਗੂ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਵਾਪਸ ਆਉਣ ਉਤੇ ਰਾਸ਼ਟਰਧ੍ਰੋਹ ਕਾਨੂੰਨ ਵਿਚ ਜੇਕਰ ਕੋਈ ਕਮੀ ਹੋਈ ਤਾਂ ਉਸਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਪਾਰਟੀ ਇਸ ਕਾਨੂੰਨ ਨੂੰ ਜ਼ਿਆਦਾ ਸਖਤ ਬਣਾਏਗੀ।

 

ਦਿੱਲੀ ਦੇ ਸ਼ਾਸਤਰੀ ਪਾਰਕ ਵਿਚ ਪਾਰਟੀ ਦੇ ਉਮੀਦਵਾਰ ਮਨੋਜ ਤਿਵਾੜੀ ਅਤੇ ਗੌਤਮ ਗੰਭੀਰ ਦੇ ਸਮਰਥਨ ਵਿਚ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਦੇ ਉਨ੍ਹਾਂ ਪੁਲਿਸ ਕਰਮੀਆਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਦੇ ਹਨ ਜੋ ਨਕਸਲ ਪ੍ਰਭਾਵਿਤ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਆਈਈਡੀ ਧਮਾਕੇ ਵਿਚ ਮਾਰੇ ਗਏ।

 

ਗ੍ਰਹਿ ਮੰਤਰੀ ਨੇ ਕਿਹਾ ਕਿ ਸੱਤਾ ਵਿਚ ਵਾਪਸ ਆਉਣ ਉਤੇ ਅਸੀਂ ਦੇਖਾਂਗੇ ਕਿ ਕੀ ਰਾਸ਼ਟਰਧ੍ਰੋਹ ਕਾਨੂੰਨ ਵਿਚ ਕਿਸੇ ਤਰ੍ਹਾਂ ਦੀਆਂ ਖਾਮੀਆਂ ਹਨ। ਅਸੀਂ ਇਸ ਨੂੰ ਐਨਾਂ ਸਖਤ ਬਣਾਵਾਂਗੇ ਤਾਂ ਕਿ ਰਾਸ਼ਟਰਧ੍ਰੋਹੀਆਂ ਦੀ ਰੂਹ ਕੰਬ ਉਠੇ। ਉਨ੍ਹਾਂ ਬਾਲਾਕੋਟ ਹਵਾਈ ਹਮਲੇ ਵਿਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਉਤੇ ਸਵਾਲ ਚੁੱਕਣ ਵਾਲੇ ਵਿਰੋਧੀਆਂ ਨੂੰ ਵੀ ਨਿਸ਼ਾਨਾ ਬਣਾਇਆ।

 

ਉਨ੍ਹਾਂ ਕਿਹਾ ਕਿ ਦਾਅਵਾ ਕੀਤਾ ਕਿ ਮੋਦੀ ਦੇ ਪੰਜ ਸਾਲ ਦੇ ਸ਼ਾਸਨਕਾਲ ਵਿਚ ਨਕਸਲ ਅਤੇ ਅੱਤਵਾਦ ਸਬੰਧੀ ਹਿੰਸਕ ਵਾਰਦਾਤਾਂ ਵਿਚ 65 ਫੀਸਦੀ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਨਕਸਲ ਪ੍ਰਭਾਵਿਤ ਜ਼ਿਲ੍ਹੇ ਦੀ ਗਿਣਤੀ ਵੀ ਪਹਿਲਾਂ ਦੀ 126 ਤੋਂ ਘਟਕੇ 82 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Review the anti national law and will make it stronger says rajnath singh