ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਬੈਂਕਾਂ ਨਾਲ ਨਕਦੀ ਦੀ ਸਥਿਤੀ 'ਤੇ ਹੋਈ ਸਮੀਖਿਆ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਬੈਂਕਾਂ ਨਾਲ ਨਕਦੀ ਦੀ ਸਥਿਤੀ ਦੀ ਸਮੀਖਿਆ ਕੀਤੀ। ਉਥੇ, ਕੁਝ ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦੀ ਪਛਾਣ ਕੀਤੀ ਗਈ ਹੈ ਜਿਸ ਨੂੰ ਬੈਂਕ ਕਰਜ਼ਾ ਦੇ ਸਕਦੇ ਹਨ।

 

ਵਿੱਤ ਮੰਤਰੀ ਨੇ ਕਿਹਾ ਕਿ ਬੈਂਕ ਲੋਨ ਦੇਣ ਦੇ ਇਰਾਦੇ ਨਾਲ 29 ਸਤੰਬਰ ਤੋਂ ਪਹਿਲਾਂ 200 ਜ਼ਿਲ੍ਹਿਆਂ ਵਿੱਚ ਐਨਬੀਐਫਸੀ ਅਤੇ ਪ੍ਰਚੂਨ ਕਰਜ਼ਾ ਲੈਣ ਵਾਲਿਆਂ ਨਾਲ ਖੁੱਲ੍ਹੀਆਂ ਬੈਠਕਾਂ ਕਰਨਗੇ।

 

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਰਥਚਾਰੇ ਵਿੱਚ ਆਈ ਮੰਦੀ ਨੂੰ ਦੂਰ ਕਰਨ ਲਈ ਕਈ ਵੱਡੇ ਐਲਾਨ ਕੀਤੇ ਹਨ। 
ਸ਼ਨੀਵਾਰ ਨੂੰ ਉਨ੍ਹਾਂ ਨੇ ਉਸਾਰੀ ਅਧੀਨ ਰਿਹਾਇਸ਼ੀ ਪ੍ਰਾਜੈਕਟਾਂ ਦਾ 60 ਪ੍ਰਤੀਸ਼ਤ ਪੂਰਾ ਕਰਨ ਲਈ 10,000 ਕਰੋੜ ਰੁਪਏ ਦੀ ਵਿਸ਼ੇਸ਼ ਸਹੂਲਤ ਦਾ ਐਲਾਨ ਕੀਤਾ ਸੀ। ਨਾਲ ਹੀ ਇਹੋ ਜਿਹੀ ਰਕਮ ਪ੍ਰਾਈਵੇਟ ਸੈਕਟਰ ਤੋਂ ਇੱਕਠੀ ਕੀਤੀ ਜਾਵੇਗੀ, ਇਸ ਦੀ ਵੀ ਜਾਣਕਾਰੀ ਦਿੱਤੀ ਸੀ।

 

ਵਿੱਤ ਮੰਤਰੀ ਨੇ ਕਿਹਾ ਸੀ ਕਿ ਬਿਲਡਿੰਗ ਨਿਰਮਾਣ ਲਈ ਕਰਜ਼ਿਆਂ 'ਤੇ ਵਿਆਜ ਦਰ ਘਟੇਗੀ ਅਤੇ ਇਨ੍ਹਾਂ 'ਤੇ ਵਿਆਜ ਦੀ ਦਰ 10 ਸਾਲਾਂ ਦੀ ਸਰਕਾਰੀ ਨਿਵੇਸ਼-ਵਾਪਸੀ ਨਾਲ ਜੁੜੇਗੀ। ਉਨ੍ਹਾਂ ਕਿਹਾ ਸੀ ਕਿ ਸਰਕਾਰੀ ਨੌਕਰੀਆਂ ਵਾਲੇ ਲੋਕ ਮਕਾਨਾਂ ਦੀ ਮੰਗ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਪ੍ਰਬੰਧ ਸਰਕਾਰੀ ਨੌਕਰੀ ਵਾਲੇ ਵਧੇਰੇ ਲੋਕਾਂ ਨੂੰ ਨਵਾਂ ਘਰ ਖ਼ਰੀਦਣ ਲਈ ਉਤਸ਼ਾਹਤ ਕਰੇਗਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reviewed liquidity situation with banks says nirmala sitharaman