ਅਗਲੀ ਕਹਾਣੀ

ਉਂਗਲ਼ਾਂ ਦੇ ਨਿਸ਼ਾਨ ਪਛਾਣ ਕੇ ਹੀ ਨਿੱਕਲੇਗੀ ਹੁਣ ਹੋਲਸਟਰ `ਚੋਂ ਰਿਵਾਲਵਰ

ਉਂਗਲ਼ਾਂ ਦੇ ਨਿਸ਼ਾਨ ਪਛਾਣ ਕੇ ਹੀ ਨਿੱਕਲੇਗੀ ਹੁਣ ਹੋਲਸਟਰ `ਚੋਂ ਰਿਵਾਲਵਰ

ਦੋ ਨੌਜਵਾਨ ਵਿਗਿਆਨੀਆਂ ਨੇ ਫ਼ੀਲਡ ਗੰਨ ਫ਼ੈਕਟਰੀ ਨਾਲ ਮਿਲ ਦੇ ਅਜਿਹਾ ਹੋਲਸਟਰ (ਰਿਵਾਲਵਰ ਦਾ ਕਵਰ) ਤਿਆਰ ਕੀਤਾ ਹੈ, ਜਿਸ ਨੂੰ ਸਿਰਫ਼ ਉਸ ਰਿਵਾਲਵਰ ਦਾ ਮਾਲਕ ਹੀ ਖੋਲ੍ਹ ਸਕੇਗਾ, ਹੋਰ ਕੋਈ ਨਹੀਂ ਕਿਉਂਕਿ ਇਹ ਉਂਗਲਾਂ ਦੇ ਨਿਸ਼ਾਨ ਪਛਾਣ ਕੇ ਖੁੱਲ੍ਹੇਗਾ। ਜੇ ਤੁਹਾਡਾ ਰਿਵਾਲਵਰ ਕਿਸੇ ਹੋਰ ਨੇ ਹੋਲਸਟਰ ਸਮੇਤ ਖੋਹ ਲਿਆ ਜਾਂ ਚੋਰੀ ਕਰ ਲਿਆ, ਤਾਂ ਉਹ ਇਸ ਨੂੰ ਵਰਤ ਨਹੀਂ ਸਕੇਗਾ। ਇਸ ਨੂੰ ‘ਕਵਚ` ਦਾ ਨਾਂਅ ਦਿੱਤਾ ਗਿਆ ਹੈ। ਫ਼ੈਕਟਰੀ ਦਾ ਦਾਅਵਾ ਹੈ ਕਿ ਇਹ ਦੁਨੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਹੋਲਸਟਰ ਹੈ।


ਅਰਮਾਪੁਰ ਐਸਟੇਟ ਸਥਿਤ ਫ਼ੀਲਡ ਗੰਨ ਫ਼ੈਕਟਰੀ ਦੇ ਜਨਰਲ ਮੈਨੇਜਰ ਸ਼ੈਲੇਂਦਰਨਾਥ ਨੇ ਦੱਸਿਆ ਕਿ ਰਿਵਾਲਵਰ ਦੀ ਅਣ-ਅਧਿਕਾਰਤ ਵਰਤੋਂ ਕਾਰਨ ਲਗਾਤਾਰ ਵਧਦੀਆਂ ਘਟਨਾਵਾਂ `ਤੇ ਲਗਾਮ ਲਾਉਣ ਦਾ ਕੰਮ ਇਹ ‘ਕਵਚ` ਕਰੇਗਾ। ਹਾਲੇ ਤੱਕ ਰਿਵਾਲਵਰ `ਚ ਦੋ ਤਰ੍ਹਾਂ ਦੇ ਸੇਫ਼ਟੀ ਫ਼ੀਚਰ ਹੁੰਦੇ ਹਨ। ਇੱਕ ਸਪ੍ਰਿੰਗ ਰਾਹੀਂ ਲਾੱਕ ਕਰਨ ਦਾ ਤੇ ਦੂਜਾ ਨੰਬਰ ਕੋਟ, ਜਿਵੇਂ ਸੂਟਕੇਸ ਆਦਿ `ਚ ਹੁੰਦਾ ਹੈ।


ਹੁਣ ਫ਼ੀਲਡ ਗੰਨ ਨੇ ਤੀਜਾ ਸੇਫ਼ਟੀ ਫ਼ੀਚਰ ਈਜਾਦ ਕੀਤਾ ਹੈ, ਜੋ ਆਰਟੀਫਿ਼ਸ਼ੀਅਲ ਇੰਟੈਲੀਜੈਂਸ ਨਾਲ ਲੈਸ ਹੈ। ਇਹ ਵਿਸ਼ੇਸ਼ ਹਾਈਟੈੱਕ ਕਵਰ ਹੈ, ਜੋ ਆਪਣੇ ਮਾਲਕ ਦੇ ਉਂਗਲਾਂ ਦੇ ਨਿਸ਼ਾਨ ਪਛਾਣਨ ਤੋਂ ਬਾਅਦ ਹੀ ਰਿਵਾਲਵਰ ਨੂੰ ਬਾਹਰ ਆਉਣ ਦੇਵੇਗਾ। ਦੁਨੀਆ ਦੇ ਇਸ ਅਨੋਖੇ ਕਵਰ ਨੂੰ ਦੋ ਨੌਜਵਾਨ ਵਿਗਿਆਨੀਆਂ ਸੌਰਭ ਪਿਲਾਨੀਆ ਤੇ ਗੌਰਵ ਪਿਲਾਨੀਆ ਨੇ ਫ਼ੈਕਟਰੀ ਨਾਲ ਮਿਲ ਕੇ ਸਾਂਝੇ ਤੌਰ `ਤੇ ਤਿਆਰ ਕੀਤਾ ਹੈ। ਇਸ ਨੂੰ ਪੂਰੀ ਤਰ੍ਹਾਂ ਦੇਸੀ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ।


ਨੌਜਵਾਨ ਉੱਦਮੀ ਤੇ ਮਾਹਿਰ ਗੌਰਵ ਪਿਲਾਨੀਆ ਨੇ ਦੱਸਿਆ ਕਿ ਇਸ ਨੂੰ ਤਿਆਰ ਕਰਨ ਦਾ ਵਿਚਾਰ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਉਦੋਂ ਆਇਆ ਸੀ, ਜਦੋਂ ਅਖ਼ਬਾਰਾਂ `ਚ ਪੜ੍ਹਿਆ ਕਿ ਗ਼ਾਜ਼ੀਆਬਾਦ `ਚ ਇੱਕ ਵਿਦਿਆਰਥੀ ਆਪਣੇ ਪਿਤਾ ਦਾ ਲੋਡਡ ਰਿਵਾਲਵਰ ਲੈ ਕੇ ਸਕੂਲ ਪੁੱਜ ਗਿਆ ਸੀ ਤੇ ਖੇਡ-ਖੇਡ ਵਿੱਚ ਹੀ ਉਸ ਨੇ ਉਹ ਰਿਵਾਲਵਰ ਆਪਣੇ ਸਹਿਪਾਠੀ `ਤੇ ਤਾਣ ਦਿੱਤਾ ਸੀ। ਇਸ ਘਟਨਾ ਨਾਲ ਉਹ ਹਿੱਲ ਗਏ ਤੇ ਉਸੇ ਰਾਤ ਰਿਵਾਲਵਰ ਦੀ ਸੁਰੱਖਿਆ ਨਾਲ ਜੁੜਿਆ ਕਵਰ ਬਣਾਉਣ `ਚ ਜੁਟ ਗਏ ਸਨ।


ਸਮਾਰਟ-ਹੋਲਸਟਰ ਦਾ ਹੀ ਨਾਂਅ ਹੈ ‘ਕਵਚ`।   

 

ਇਸ ਨਵੇਂ ਹੋਲਸਟਰ - ‘ਕਵਚ` ਦੀਆਂ ਖ਼ੂਬੀਆਂ

00  ਇਸ ਨੂੰ ਥ੍ਰੀ-ਡੀ ਪ੍ਰਿੰਟਿੰਗ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ।
00  ਇਸ ਦੇ ਨਿਰਮਾਣ ਵਿੱਚ ਐੱਫ਼ਐੱਲਏ ਫਿ਼ਲਾਮੈਂਟ ਦੀ ਵਰਤੋਂ ਹੋਈ ਹੈ।
00  ਇਸ ਵਿੱਚ 5 ਤੋਂ 6 ਉਂਗਲਾਂ ਦੇ ਨਿਸ਼ਾਨ ਸੇਵ ਹੋ ਸਕਣਗੇ, ਕੇਵਲ ਉਨ੍ਹਾਂ ਨਾਲ ਹੀ ਇਹ ਕਵਰ ਖੁੱਲ੍ਹੇਗਾ।
00  ਮੋਬਾਇਲ ਐਪ ਰਾਹੀਂ ਰਿਵਾਲਵਰ ਦੀ ਨਿਗਰਾਨੀ ਵੀ ਰੱਖ ਸਕੋਗੇ।
00  ਮੇਂਟੀਨੈਂਸ (ਰੱਖ-ਰਖਾਅ) ਦੀ ਤਰੀਕ ਨੇੜੇ ਆਉਣ `ਤੇ ਇਹ ਕਵਰ ਸਰਵਿਸ-ਅਲਾਰਮ ਦੇਵੇਗਾ।
00  ਕੁੱਲ ਕਿੰਨੇ ਰਾਊਂਡ ਫ਼ਾਇਰਿੰਗ ਕੀਤੀ, ਇਹ ਵੀ ਵੇਖਿਆ ਜਾ ਸਕੇਗਾ।
00  ਇਸ ਦੀ ਬੈਟਰੀ-ਲਾਈਫ਼ 6,000 ਕਲਿੱਕ ਤੋਂ ਵੀ ਜਿ਼ਆਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Revolver Holster will open seeing Finger Prints