ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਵਾੜੀ ਸਮੂਹਿਕ ਬਲਾਤਕਾਰ ਮਾਮਲੇ `ਚ ਫਰਾਰ ਦੋਸ਼ੀ ਗ੍ਰਿਫਤਾਰ

ਰੇਵਾੜੀ ਸਮੂਹਿਕ ਬਲਾਤਕਾਰ ਮਾਮਲੇ `ਚ ਫਰਾਰ ਦੋਸ਼ੀ ਗ੍ਰਿਫਤਾਰ

ਹਰਿਆਣਾ ਦੇ ਰੇਵਾੜੀ ਸਮੂਹਿਕ ਬਲਾਤਕਾਰ ਮਾਮਲੇ `ਚ ਵੱਡੀ ਕਾਮਯਾਬੀ ਮਿਲੀ ਹੈ। ਸਮੂਹਿਕ ਬਲਾਤਕਾਰ ਦੇ ਦੋ ਮੁੱਖ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਦੋਸ਼ੀਆਂ ਨੂੰ ਪੁਲਿਸ ਨੇ ਹਰਿਆਣਾ ਦੇ ਮਹਿੰਦਰਗੜ੍ਹ ਜਿ਼ਲ੍ਹੇ ਤੋਂ ਸ਼ਨੀਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਐਤਵਾਰ ਨੂੰ ਸਵੇਰੇ ਹੋਈ।

 

ਪੁਲਿਸ ਨੇ ਇਸ ਮਾਮਲੇ `ਚ ਆਰੋਪੀ ਪੰਕਜ ਅਤੇ ਮਨੀਸ਼ ਨੂੰ ਗ੍ਰਿਫਤਾਰ ਕੀਤਾ ਹੈ। ਜਿ਼ਕਰਯੋਗ ਹੈ ਕਿ ਇਸ ਘਟਨਾ ਦਾ ਮਾਸਟਰ ਮਾਈਡ ਨੀਸ਼ੂ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਹੈ।


ਜਾਣਕਾਰੀ ਮੁਤਾਬਕ ਇਸ ਘਟਨਾ ਦਾ ਮੁੱਖ ਦੋਸ਼ੀ ਪੰਕਜ ਸੈਨਾ ਦਾ ਜਵਾਨ ਹੈ। ਦੋਸ਼ੀ ਜਵਾਨ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਉਹ ਕੋਟਾ `ਚ ਪੋਸਟਡ ਸੀ ਅਤੇ ਛੁੱਟੀਆਂ `ਚ ਘਰ ਆਇਆ ਸੀ। ਪੰਕਜ 2 ਸਾਲ ਪਹਿਲਾਂ ਹੀ ਸੈਨਾ `ਚ ਭਰਤੀ ਹੋਇਆ ਸੀ। 


ਜਿ਼ਕਰਯੋਗ ਹੈ ਕਿ 12 ਸਤੰਬਰ ਨੂੰ ਰੇਵਾੜੀ ਦੇ ਨਵਾਂ ਪਿੰਡ ਦੀ 19 ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ। 12 ਸਤੰਬਰ ਨੂੰ ਤਿੰਨਾਂ ਆਰੋਪੀਆਂ ਨੇ ਵਿਦਿਆਰਥਣ ਨੂੰ ਉਸ ਸਮੇਂ ਅਗਵਾ ਕਰ ਲਿਆ ਸੀ, ਜਦੋਂ ਉਹ ਕੋਚਿੰਗ ਜਾਣ ਲਈ ਘਰ ਤੋਂ ਨਿਕਲੀ ਸੀ।

 

ਇਸ ਤੋਂ ਬਾਅਦ ਲੜਕੀ ਨੂੰ ਨਸ਼ੀਲਾ ਪਦਾਰਥ ਖਵਾਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਸਮੂਹਿਕ ਬਲਾਤਕਾਰ ਬਾਅਦ ਦੋਸ਼ੀ ਪੀੜਤਾ ਵਿਦਿਆਰਥਣ ਨੂੰ ਮਹਿੰਦਰਗੜ੍ਹ ਦੇ ਇਕ ਬੱਸ ਅੱਡੇ `ਤੇ ਛੱਡਕੇ ਚਲੇ ਗਏ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਨਾਲ ਬਲਾਤਕਾਰ ਦੀ ਸਾਜਿਸ਼ ਦੋਸ਼ੀ ਨਿਸ਼ੂ ਨੇ ਰਚੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rewari Gangrape two prime accused arrest by sit