ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਵਾੜੀ ਬਲਾਤਕਾਰ ਮਾਮਲਾ: 5 ਦਿਨਾਂ ਦੀ ਪੁਲਿਸ ਰਿਮਾਂਡ ’ਤੇ ਰਹਿਣਗੇ ਤਿੰਨੇ ਦੋਸ਼ੀ

ਹਰਿਆਣਾ ਦੇ ਰੇਵਾੜੀ ਜਿ਼ਲ੍ਹੇ ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਮਾਮਲੇ ਚ ਪੁਲਿਸ ਨੇ ਦੀਨ ਦਿਆਲ, ਸੰਜੀਵ ਅਤੇ ਮੁੱਖ ਦੋਸ਼ੀ ਨੀਸ਼ੂ ਨੂੰ ਕਨੀਨਾ ਸਿਵਲ ਕੋਰਟ ਚ ਪੇਸ਼ ਕੀਤਾ। ਇਸ ਮਗਰੋਂ ਕਨੀਨਾ ਕੋਰਟ ਨੇ ਤਿੰਨਾਂ ਨੂੰ ਪੰਜ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ।

 

ਦੱਸਣਯੋਗ ਹੈ ਕਿ ਐਸਆਈਟੀ ਨੇ ਐਤਵਾਰ ਨੂੰ ਵਾਰਦਾਤ ਦੇ ਕਰਤਾਧਰਤਾ ਅਤੇ ਸਰਗਨਾ ਦੋਸ਼ੀ ਨੀਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਵਾਰਦਾਤ ਚ ਸ਼ਾਮਲ ਦੋ ਹੋਰਨਾਂ ਦੀ ਭਾਲ ਜਾਰੀ ਹੈ, ਜਦਕਿ ਦੋਸ਼ੀਆਂ ਦੇ ਮਦਦਗਾਰ ਕੋਠੜਾ ਮਾਲਿਕ ਅਤੇ ਇੱਕ ਡਾਕਟਰ ਨੂੰ ਵੀ ਸਿ਼ਕੰਜੇ ਚ ਲਿਆ ਗਿਆ।

 

ਮੇਵਾਤ ਦੀ ਐਸਪੀ ਨਾਜਨੀਨ ਭਸੀਨ ਨੇ ਦੱਸਿਆ ਕਿ ਐਸਆਈਟੀ ਦੋਸ਼ੀਆਂ ਦੀ ਭਾਲ ਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਜਿਸ ਦੌਰਾਨ ਦੋਸ਼ੀ ਨੀਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਇਲਾਵਾ ਦੋ ਹੋਰਨਾਂ ਦੋਸ਼ੀਆਂ ਫੌਜੀ ਪੰਕਜ ਅਤੇ ਮਨੀਸ਼ ਦੀ ਭਾਲ ਜਾਰੀ ਹੈੇ।

 

ਇਸ ਤੋਂ ਇਲਾਵਾ ਵਾਰਦਾਤ ਚ ਦੋਸ਼ੀਟਾਂ ਦੀ ਮਦਦ ਕਰਨ ਵਾਲੇ ਕੋਠੜਾ ਮਾਲਕ ਨਵਾਂ ਗਾਓ ਜਾਟੋ ਵਾਲਾ ਨਿਵਾਸੀ ਦੀਨਦਿਆਲ ਪੁੱਤਰ ਮੀਰਸਿੰਘ ਅਤੇ ਇੱਕ ਡਾਕਟਰ ਸੰਜੀਵ ਕੁਮਾਰ ਨੂੰ ਵੀ ਐਸਆਈਟੀ ਨੇ ਗ੍ਰਿ਼ਫਤਾਰ ਕੀਤਾ। ਦੋਸ਼ੀਆਂ ਨੇ ਜਿਸ ਥਾਂ ਤੇ ਵਾਰਦਾਤ ਨੂੰ ਅੰਜਾਮ ਦਿੱਤਾ, ਉਸੇ ਕੋਠੜੇ ਦਾ ਮਾਲਿਕ ਦੀਨਦਿਆਲ ਹੈ। ਘਟਨਾ ਵਾਲੇ ਦਿਨ ਮੁੱਖ ਦੋਸ਼ੀ ਨੀਸ਼ੂ ਦੀਨਦਿਆਲ ਤੋਂ ਉਸਦੇ ਕੋਠੜੇ ਦੀ ਚਾਬੀ ਲੈ ਗਿਆ ਸੀ।   

 

Haryana Chief Minister Manohar Lal Khattar directed the police to take stringent action against one of the accused who was arrested in the alleged gangrape incident in Rewari

Read @ANI story | https://t.co/x4C6b4zz2V pic.twitter.com/WKzyit0tmO

— ANI Digital (@ani_digital) September 17, 2018

 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੁਲਿਸ ਨੂੰ ਰਿਵਾੜੀ ਚ ਕਥਿਤ ਸਮੂਹਿਕ ਬਲਾਤਕਾਰ ਦੀ ਘਟਨਾ ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।   

 

#UPDATE: Deen Dayal, Dr Sanjeev & one of the three main accused, Nishu, has been sent to five-day police remand https://t.co/YF0r5DaqRU

— ANI (@ANI) September 17, 2018

 

 

#Rewari gang-rape case: Earlier visuals of two people who were arrested yesterday - Deen Dayal and Dr Sanjeev & one of the three main accused, Nishu, being produced before Civil Court Kanina. #Haryana pic.twitter.com/uRJkBOWx0A

— ANI (@ANI) September 17, 2018

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rewari rape case: Three accused sent to 5-day police remand