ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਨੇ ਰੱਖੀ ਸੀ ਕੁਰਾਨ ਵੰਡਣ ਦੀ ਸ਼ਰਤ, ਲੜਕੀ ਨੇ ਫਿਰ ਕਿਹਾ

ਸੋਸ਼ਲ ਮੀਡੀਆ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਚ ਗ੍ਰਿਫਤਾਰ ਪਿਠੋਰੀਆ ਦੀ 19 ਸਾਲਾ ਲੜਕੀ ਤ੍ਰਿਚਾ ਭਾਰਤੀ ਉਰਫ ਤ੍ਰਿਚਾ ਪਟੇਲ ਨੂੰ ਰਾਂਚੀ ਦੇ ਸਿਵਲ ਕੋਰਟ ਤੋਂ ਸੋਮਵਾਰ ਨੂੰ ਸ਼ਰਤ ਸਮੇਤ ਜ਼ਮਾਨਤ ਮਿਲ ਗਈ। ਅਦਾਲਤ ਨੇ ਦੋਸ਼ੀ ਲੜਕੀ ਨੂੰ 5 ਕੁਰਾਨ-ਸ਼ਰੀਫ ਸਰਕਾਰੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਚ ਦਾਨ ਕਰਨ ਦੇ ਹੁਕਮ ਦਿੱਤੇ।

 

ਹਾਲਾਂਕਿ ਅਦਾਲਤ ਦੇ ਇਸ ਫੈਸਲੇ ’ਤੇ ਤ੍ਰਿਚਾ ਨੇ ਟਿੱਪਣੀ ਕੀਤੀ ਹੈ ਕਿ ਜਦੋਂ ਦੂਜੇ ਭਾਈਚਾਰੇ ਦੇ ਲੋਕ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਹਨੁੰਮਾਨ ਚਾਲੀਸਾ ਵੰਡਣ ਨੂੰ ਕਿਉਂ ਨਹੀਂ ਕਿਹਾ ਜਾਂਦਾ? ਉਨ੍ਹਾਂ ਕਿਹਾ ਕਿ ਦੂਜੇ ਭਾਈਚਾਰੇ ਦੇ ਲੋਕ ਇਸ ਤਰ੍ਹਾਂ ਦੇ ਪੋਸਟ ਕਰਦੇ ਹਨ ਤਾਂ ਕੀ ਕਦੇ ਉਨ੍ਹਾਂ ਹਨੁੰਮਾਨ ਚਾਲੀਸਾ ਅਤੇ ਮੰਦਰ ਜਾਣ ਲਈ ਕਿਹਾ ਗਿਆ ਹੈ?"

 

ਸੋਮਵਾਰ ਨੂੰ ਜੱਜ ਮਨੀਸ਼ ਕੁਮਾਰ ਸਿੰਘ ਦੀ ਅਦਾਲਤ ਚ ਦੋਸ਼ੀ ਲੜਕੀ ਦੀ ਜ਼ਮਾਨਤ ਅਪੀਲ ਤੇ ਇਹ ਹੁਕਮ ਸੁਣਾਇਆ ਗਿਆ।

 

ਅਦਾਲਤ ਨੇ ਕਿਹਾ ਕਿ ਦੋਸ਼ੀ ਲੜਕੀ ਇਸ ਸ਼ਰਤ ਨੂੰ 15 ਦਿਨਾਂ ਚ ਪੂਰਾ ਕਰੇ। ਇਸ ਦੇ ਨਾਲ ਹੀ ਲੜਕੀ ਨੂੰ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਹੁਕਮ ਦਿੱਤੇ ਗਏ। ਅਦਾਲਤ ਨੇ ਉਸਦੀ ਜ਼ਮਾਨਤ ਦੀ ਅਰਜ਼ੀ 7-7 ਹਜ਼ਾਰ ਦੇ ਦੋ ਨਿਜੀ ਮੁਚਲਕੇ ਤੇ ਮੰਨ ਲਈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Richa Bharti on direction by a Ranchi court to distribute 5 copies of Quran as condition for bail for posting an allegedly communal post on social media