ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ 'ਚ 9ਵੀਂ ਵਿਦਿਆਰਥਣ ਨਾਲ ਬਲਾਤਕਾਰ, ਪੀੜਤਾ ਨੇ ਲਿਆ ਫਾਹਾ

ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ' ਬਲਾਤਕਾਰ ਦੀ ਸ਼ਿਕਾਰ ਇਕ ਕਿਸ਼ੋਰ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ -ਰਿਕਸ਼ਾ ਚਾਲਕਤੇ ਕਿਸ਼ੋਰ ਨਾਲ ਜਬਰ ਜਨਾਹ ਕਰਨ ਦਾ ਇਲਜ਼ਾਮ ਹੈ। ਨਾਬਾਲਗ 9ਵੀਂ ਜਮਾਤ ਦੀ ਵਿਦਿਆਰਥਣ ਸੀ। ਘਟਨਾ ਜ਼ਿਲ੍ਹੇ ਦੇ ਮਾਲ ਬਲਾਕ ਖੇਤਰ ਦੀ ਹੈ।

 

ਮੁਲਜ਼ਮ ਨੇ ਲੜਕੀ ਨਾਲ ਉਦੋਂ ਬਲਾਤਕਾਰ ਕੀਤਾ ਜਦੋਂ ਘਰ ਕੋਈ ਨਹੀਂ ਸੀ। ਮੁਲਜ਼ਮ ਦੇ ਚਲੇ ਜਾਣ ਤੋਂ ਬਾਅਦ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੌਕੇ 'ਤੇ ਪਹੁੰਚਣ ਮਗਰੋਂ ਲੜਕੀ ਨੂੰ ਤੁਰੰਤ ਫਾਹੇ ਤੋਂ ਹੇਠਾਂ ਉਤਾਰਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ

 

ਪੁਲਿਸ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੇਸ ਦਰਜ ਕੀਤਾ ਗਿਆ ਹੈ। ਜਾਂਚ ਚੱਲ ਰਹੀ ਹੈ। ਲੜਕੀ ਦੇ ਪਿਤਾ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।

 

ਪੁਲਿਸ ਨੇ ਦੋਸ਼ੀ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਜੇ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rickshaw puller rapes 9th class student in West Bengal victim suicides