ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5ਵੀਂ ਤੇ 8ਵੀਂ ਦੇ ਬੱਚਿਆਂ ਨੂੰ ਫ਼ੇਲ੍ਹ ਕਰਨ ਦਾ ਸੂਬਿਆਂ ਨੂੰ ਮਿਲਿਆ ਅਧਿਕਾਰ

ਸੂਬਾ ਸਰਕਾਰਾਂ ਨੂੰ ਪੰਜਵੀਂ ਅਤੇ ਅੱਠਵੀਂ ਜਮਾਤ ਚ ਪ੍ਰੀਖਿਆ ਕਰਨ ਦਾ ਹੱਕ ਦੇਣ ਵਾਲਾ ਮੁਫ਼ ਅਤੇ ਲਾਜ਼ਮੀ ਬਾਲ ਸਿੱਖਿਆ ਦਾ ਹੱਕ (ਦੂਜੀ ਸੋਧ) ਬਿੱਲ 2017 ਵੀਰਵਾਰ ਨੂੰ ਰਾਜਸਭਾ ਤੋਂ ਪਾਸ ਹੋ ਗਿਆ। ਇਹ ਬਿੱਲ ਲੋਕਸਭਾ ਤੋਂ ਲੰਘੇ ਮਾਨਸੂਨ ਸੈਸ਼ਨ ਚ ਪਾਸ ਹੋ ਚੁੱਕਿਆ ਸੀ। ਹੁਣ ਇਸਨੂੰ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸੋਧੇ ਗਏ ਇਸ ਬਿੱਲ ਚ ਜਮਾਤ ਚ ਫੇਲ੍ਹ ਹੋਣ ਦੀ ਹਾਲਤ ਚ ਬੱਚਿਆਂ ਨੂੰ ਜਮਾਤ ਚ ਰੋਕਣ ਜਾਂ ਨਾ ਰੋਕਣ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਗਿਆ ਹੈ। ਜਿਹੜੇ ਸੂਬੇ ਪ੍ਰੀਖਿਆ ਲੈਣਾ ਚਾਹੁੰਦੇ ਹਨ ਉਹ ਮਾੜੇ ਪ੍ਰਦਰਸ਼ਨ ਤੇ ਬੱਚਿਆਂ ਨੂੰ 5ਵੀਂ ਅਤੇ 8ਵੀਂ ਚ ਫ਼ੇਲ੍ਹ ਕਰ ਸਕਣਗੇ। ਹਾਲਾਂਕਿ ਉਨ੍ਹਾਂ ਸੂਬਿਆਂ ਨੂੰ ਫ਼ੇਲ੍ਹ ਹੋਏ ਬੱਚਿਆਂ ਲਈ ਮਈ ਮਹੀਨੇ ਚ ਦੁਬਾਰਾ ਪ੍ਰੀਖਿਆ ਕਰਵਾਉਣੀ ਹੋਵੇਗੀ। ਜੇਕਰ ਬੱਚੇ ਇਸ ਪ੍ਰੀਖਿਆ ਚ ਵੀ ਪਾਸ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਫ਼ੇਲ੍ਹ ਐਲਾਨ ਦਿੱਤਾ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪਾਸ ਹੋਏ ਇਸ ਬਿੱਲ ਮੁਤਾਬਕ ਫ਼ੇਲ੍ਹ ਜਾਂ ਬੱਚਿਆਂ ਨੂੰ ਸਕੂਲ ਤੋਂ ਕੱਢਿਆ ਨਹੀਂ ਜਾ ਸਕਦਾ। 8ਵੀਂ ਤੱਕ ਫ਼ੇਲ੍ਹ ਨਾ ਕਰਨ ਦੀ ਨੀਤੀ ਨਾਲ ਬੱਚਿਆਂ ਅਤੇ ਅਧਿਆਪਕ ਪੜ੍ਹਾਈ ਤੇ ਜਿ਼ਆਦਾ ਧਿਆਨ ਨਹੀਂ ਦੇ ਰਹੇ ਹਨ। ਇਸਦੇ ਚੱਲਦਿਆਂ ਜਿ਼ਆਦਾਤਰ ਸੂਬਿਆਂ ਚ 10ਵੀਂ ਦੇ ਨਤੀਜੇ ਖਰਾਬ ਹੋ ਰਹੇ ਸਨ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:right to try to uproot the uneducated children of 5th and 8th standard