ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੀ ਵਾਰ ਰਿਸ਼ੀ ਕਪੂਰ ਨੇ ਕਬੂਲੀ ਕੈਂਸਰ ਦੀ ਗੱਲ

ਬਾਲੀਵੁਡ ਦੇ ਅਦਾਕਾਰ ਰਿਸ਼ੀ ਕਪੂਰ ਨੇ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਖੁਦ ਰਿਸ਼ੀ ਕਪੂਰ ਨੇ ਕੀਤਾ ਹੈ। ਰਿਸ਼ੀ ਕਪੂਰ ਨੇ ਮੰਨਿਆ ਹੈ ਕਿ ਪਿਛਲੇ 8 ਮਹੀਨੇ ਤੋਂ ਉਹ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਸਨ। 
 

ਰਿਸ਼ੀ ਨੇ ਇੱਕ ਇੰਟਰਵਿਊ ਵਿੱਚ ਆਪਣੀ ਇਸ ਬਿਮਾਰੀ, ਇਸ ਦੌਰਾਨ ਕੀਤੇ ਗਏ ਸੰਘਰਸ਼ ਅਤੇ ਨਾਲ ਹੀ ਆਪਣੇ ਪਰਿਵਾਰ ਤੋਂ ਮਿਲੇ ਸਮਰਥਨ ਬਾਰੇ ਦਸਿਆ ਹੈ। 
ਰਿਸ਼ੀ ਨੇ ਇਹ ਵੀ ਦੱਸਿਆ ਕਿ ਭਾਰਤ ਪਰਤਣ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਬੋਨਮੇਰੋ ਟਰਾਂਸਪਲਾਂਟ ਕੀਤਾ ਜਾਵੇਗਾ। ਰਿਸ਼ੀ ਕਪੂਰ ਨੇ ਕਿਹਾ ਕਿ ਯੂ ਐਸ ਵਿਚ ਮੇਰੇ 8 ਮਹੀਨੇ ਦਾ ਟਰੀਟਮੈਂਟ 1 ਮਈ ਨੂੰ ਸ਼ੁਰੂ ਹੋਇਆ ਸੀ ਪਰ ਮੇਰੇ ਉਤੇ ਰੱਬ ਦੀ ਕ੍ਰਿਪਾ ਹੈ। 


ਰਿਸ਼ੀ ਕਪੂਰ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਉਨ੍ਹਾਂ ਦੇ ਸਿਹਤਮੰਦ ਹੋਣ ਦਾ ਵੱਡਾ ਕਾਰਨ ਹੈ। 
 

ਦੱਸਣਯੋਗ ਹੈ ਕਿ ਰਣਧੀਰ ਕਪੂਰ ਨੇ ਭਰਾ ਰਿਸ਼ੀ ਕਪੂਰ ਦੇ ਅਗਲੇ ਕੁੱਝ ਮਹੀਨੇ ਵਿੱਚ ਦੇਸ਼ ਪਰਤਣ ਦੀ ਜਾਣਕਾਰੀ ਦਿੱਤੀ ਹੈ। ਉਥੇ, ਰਿਸ਼ੀ ਦੇ ਦੋਸਤ ਅਤੇ ਫਿਲਮਮੇਕਰ ਰਾਹੁਲ ਰਵੈਲ ਨੇ ਫੇਸਬੁੱਕ ਰਾਹੀਂ ਜਾਣਕਾਰੀ ਦਿੱਤੀ ਹੈ।  

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rishi kapoor reveales about his cancer battle 8 month treatment