ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'Baaghi 3' 'ਚ ਰਿਤੇਸ਼ ਦੇਸ਼ਮੁਖ ਦੀ ਐਂਟਰੀ, ਟਾਈਗਰ-ਸ਼ਰਧਾ ਨਾਲ ਨਿਭਾਉਣਗੇ ਇਹ ਕਿਰਦਾਰ

ਟਾਈਗਰ ਸ਼ਰਾਫ (Tiger Shroff) ਅਤੇ ਸ਼ਰਧਾ ਕਪੂਰ (Shraddha Kapoor) ਦੀ ਫ਼ਿਲਮ 'ਬਾਗੀ 3'  (Baaghi 3) ਨੂੰ ਲੈ ਕੇ ਇੱਕ ਵੱਡੀ ਖ਼ਬਰ ਮੀਡੀਆ ਵਿੱਚ ਆਈ ਹੈ।
 

ਖ਼ਬਰਾਂ ਦੀਆਂ ਮੰਨੀਏ ਤਾਂ ਸਾਜਿਦ ਨਾਡਿਆਡਵਾਲਾ (Sajid Nadiadwala) ਅਤੇ ਅਹਿਮਦ ਖ਼ਾਨ (Ahmed Khan) ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਹੁਣ ਰਿਤੇਸ਼ ਦੇਸ਼ਮੁਖ (Riteish Deshmukh) ਵੀ ਸਟਾਰਕਾਸਟ ਨਾਲ ਜੁੜ ਗਏ ਹਨ।
 

ਫ਼ਿਲਮ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵਿੱਟਰ ਉੱਤੇ ਇਸ ਫ਼ਿਲਮ ਨੂੰ ਲੈ ਕੇ ਜਾਣਕਾਰੀ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਰਿਤੇਸ਼ ਦੇਸ਼ਮੁਖ 'ਬਾਗੀ 3' ਨਾਲ ਜੁੜ ਗਏ ਹਨ। ਫ਼ਿਲਮ ਵਿੱਚ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਵੀ ਹਨ। ਅਹਿਮਦ ਖ਼ਾਨ ਦਾ ਨਿਰਦੇਸ਼ਨ।

ਬਾਗ਼ੀ-3 ਰਿਤੇਸ਼ ਅਤੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਦੀ 6ਵੀਂ ਫ਼ਿਲਮ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਅਦਾਕਾਰ ਰਿਤੇਸ਼ ਦੇਸ਼ਮੁਖ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ। ਉੇਥੇ, ਖ਼ਬਰ ਇਹ ਵੀ ਹੈ ਕਿ ਇਸ ਫ਼ਿਲਮ ਵਿੱਚ ਖਲਨਾਇਕ ਦਾ ਕਿਰਦਾਰ ਨਿਭਾ ਸਕਦੇ ਹਨ।
 

 

ਦੱਸਣਯੋਗ ਹੈ ਕਿ ਰਿਤੇਸ਼ ਨੇ ਹਾਲ ਵੀ ਵਿੱਚ ਮਿਲਾਪ ਜਾਵੇਰੀ ਦਾ ਫਿਲਮ ‘ਮਰਜਾਵਾਂ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਫ਼ਿਲਮ ਵਿੱਚ ਉਹ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਉਣਗੇ। ਦੋਵਾਂ ਨਾਲ 2014 ਵਿੱਚ ਆਈ ਐਕਸ਼ਨ ਥ੍ਰਿਲਰ ‘ਇੱਕ ਵਿਲਨ’ ਵਿੱਚ ਕੰਮ ਕੀਤਾ ਸੀ। ਬਾਗੀ3 ਰਾਹੀਂ ਉਹ ਆਪਣੀ ਦੂਜੀ  ਕੋ ਸਟਾਰ ਸ਼ਰਧਾ ਕਪੂਰ ਨਾਲ ਦਿਖਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:riteish deshmukh entry in tiger shroff Shraddha Kapoor film in baaghi 3 Sajid Nadiadwala and Ahmed Khan announced