ਦਿੱਲੀ `ਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀ ਹੈ। ਇਸ ਸਮੇਂ ਯਮੁਨਾ ਦਾ ਪਾਣੀ ਦਾ ਪੱਧਰ 204.84 ਚਲ ਰਿਹਾ ਹੈ ਅਤੇ ਇਹ ਲਗਾਤਾਰ ਵਧ ਰਿਹਾ ਹੈ। ਹਰਿਆਣਾ ਦੇ ਹਥਿਨੀ ਕੁੰਡ ਬੈਰਾਜ ਤੋਂ ਕਰੀਬ 2.5 ਲੱਖ ਕਿਊਸ਼ਕ ਪਾਣੀ ਛੱਡਿਆ ਗਿਆ ਹੈ। ਜਿਸਦੇ ਚਲਦੇ ਇਸਦਾ ਪਾਣੀ ਪੱਧਰ ਹੋਰ ਵਧ ਸਕਦਾ ਹੈ। ਯਮੁਨਾ ਦੇ ਆਸਪਾਸ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਰਾਜਧਾਨੀ `ਚ ਸਤੰਬਰ ਮਹੀਨੇ ਦੀ ਬਾਰਸ਼ ਨੇ ਪਿਛਲੇ ਅੱਠ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਦਿੱਲੀ `ਚ ਸੋਮਵਾਰ ਸਵੇਰੇ ਤੱਕ 224.8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਸਾਲ 2011 `ਚ ਸਤੰਬਰ ਮਹੀਨੇ `ਚ 225.2 ਮਿਲੀਮੀਟਰ ਬਾਰਸ਼ ਹੋਈ ਸੀ।
ਬੰਗਾਲ ਦੀ ਖਾੜੀ `ਚ ਬਣੇ ਘਟ ਹਵਾ ਦੇ ਦਬਾਅ ਖੇਤਰ ਦੇ ਬਾਅਦ ਉਠੀ ਮਾਨਸੂਨੀ ਹਵਾ ਬੀਤੇ ਚਾਰ ਦਿਨਾਂ ਤੋਂ ਦਿੱਲੀ `ਚ ਵਰ੍ਹ ਰਹੀ ਹੈ। ਸੋਮਵਾਰ ਨੂੰ ਵੀ ਦਿਨ ਭਰ ਮੀਂਹ ਪੈਦਾ ਰਿਹਾ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਮੀਂਹ ਪੈਣ ਦੀ ਉਮੀਦ ਜਤਾਈ ਹੈ।
105 ਫੀਸਦੀ ਜਿ਼ਆਦਾ ਮੀਂਹ
ਸਤੰਬਰ `ਚ ਹੁਣ ਤੱਕ 105 ਫੀਸਦੀ ਜਿ਼ਆਦਾ ਮੀਂਹ ਪਿਆ ਹੈ। ਆਮ ਤੌਰ `ਤੇ 24 ਸਤੰਬਰ ਤੱਕ 109.3 ਮਿਲੀਮੀਟਰ ਬਾਰਸ਼ ਮੰਨੀ ਜਾਂਦੀ ਹੈ, ਜਦੋਂ ਕਿ ਸੋਮਵਾਰ ਸਵੇਰ ਤੱਕ 224.8 ਮਿਲੀਮੀਟਰ ਬਾਰਸ਼ ਹੋ ਚੁੱਕੀ ਹੈ।