ਲਾਲੂ ਯਾਦਵ ਦਾ ਬਿਆਨ ਦਰਜ ਕਰਨ ਦੀ ਤਾਰੀਕ ਅਜੇ ਤੈਅ ਨਹੀਂ
ਜੇਲ੍ਹ ਵਿੱਚ ਬੰਦ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਯਾਦਵ ਦੀ ਪਾਰਟੀ ਨੂੰ ਜਿਥੇ ਹੁਣੇ ਲੋਕ ਸਭਾ ਚੋਣਾਂ ਵਿੱਚ ਕਰਾਰਾ ਝਟਕਾ ਲੱਗਾ ਹੈ, ਉਥੇ ਦੂਜੇ ਪਾਸੇ ਉਨ੍ਹਾਂ ਦੀਆਂ ਮੁਸੀਬਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਸਕਦੀਆਂ ਹਨ। ਚਾਰਾ ਘੋਟਾਲੇ ਦਾ ਇੱਕ ਹੋਰ ਭੂਤ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ।
950 ਕਰੋੜ ਰੁਪਏ ਦੇ ਚਾਰਾ ਘੁਟਾਲੇ ਦੀ ਜਾਂਚ ਸੀ.ਬੀ.ਆਈ ਨੇ ਕੀਤੀ ਹੈ। ਜਿਸ ਵਿੱਚ ਵੱਖ ਵੱਖ ਸਰਕਾਰੀ ਖ਼ਜ਼ਾਨਿਆਂ ਤੋਂ ਪਸ਼ੂਆਂ ਦੇ ਖਾਣੇ ਅਤੇ ਦੂਜੇ ਖ਼ਰਚਿਆਂ ਦੇ ਨਾਂ 'ਤੇ ਧੋਖਾਧੜੀ ਕਰਕੇ ਪੈਸੇ ਕਢੇਵਾਏ ਗਏ ਸਨ।
ਪਹਿਲਾਂ ਹੀ ਚਾਰ ਵੱਖ-ਵੱਖ ਚਾਰਾ ਘਪਲਿਆਂ ਵਿਚ ਸਜ਼ਾ ਪਾ ਚੁੱਕੇ ਲਾਲੂ ਯਾਦਵ ਪੰਜਵੀਂ ਅਤੇ ਆਖ਼ਰੀ ਚਾਰਾ ਘੁਟਾਲੇ ਦੇ ਕੇਸ ਵਿੱਚ ਟਰਾਇਲ ਦਾ ਸਾਹਮਣਾ ਕਰ ਰਹੇ ਹਨ। ਇਹ ਘੋਟਾਲਾ ਲਗਭਗ 139 ਕਰੋੜ ਰੁਪਏ ਹੈ, ਜੋ ਰਾਂਚੀ ਦੇ ਡੋਰੰਡਾ ਖ਼ਜ਼ਾਨੇ ਵਿੱਚੋਂ ਹੋਇਆ ਸੀ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਸਾਲ 1996 ਵਿਚ ਦਰਜ ਕੀਤਾ ਗਿਆ ਸੀ ਜਿਸ ਵਿਚ 180 ਲੋਕਾਂ ਨੂੰ ਦੋਸ਼ੀ ਬਣਾ ਕੇ ਉਨ੍ਹਾਂ ਵਿਰੁੱਧ ਚਾਰਜਸ਼ੀਟਾਂ ਦਾਇਰ ਕੀਤੀ ਗਈ ਸੀ। ਹਾਲਾਂਕਿ, ਸਿਰਫ਼ 116 ਮੁਲਜ਼ਮ ਇਸ ਸਮੇਂ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਜਦਕਿ ਬਾਕੀ 62 ਮੁਕੱਦਮੇ ਦੌਰਾਨ ਮੌਤ ਹੋ ਗਈ ਹੈ।
ਇਸ ਤੋਂ ਪਹਿਲਾਂ ਵਿਸ਼ੇਸ਼ ਸੀ.ਬੀ.ਆਈ. ਜੱਜ ਪ੍ਰਦੀਪ ਕੁਮਾਰ ਨੇ ਮੁਕੱਦਮੇ ਦੇ 585 ਗਵਾਹਾਂ ਦੀ ਪੁੱਛਗਿੱਛ ਤੋਂ ਬਾਅਦ ਅਗਲੇ ਟਰਾਇਲ ਦੇ ਪੜਾਅ ਲਈ 27 ਮਈ ਦਾ ਦਿਨ ਤੈਅ ਕੀਤਾ ਸੀ। ਇਸ ਵਿਚ ਕੋਰਟ ਵਿੱਚ ਅਪਰਾਧਿਕ ਫ਼ੈਸਲੇ ਦੀ ਧਾਰਾ 313 ਦੇ ਤਹਿਤ ਮੁਲਜ਼ਮਾਂ ਦੇ ਬਿਆਨ ਦਰਜ ਕੀਤੇ ਜਾਣਗੇ।
ਲਾਲੂ ਯਾਦਵ ਦੇ ਵਕੀਲ ਪ੍ਰਭਾਤ ਕੁਮਾਰ ਨੇ ਕਿਹਾ ਕਿ ਅਦਾਲਤ ਨੇ ਕਿਹਾ ਸੀ ਕਿ ਉਹ ਇੱਕ ਦਿਨ ਵਿੱਚ ਚਾਰ ਦੋਸ਼ੀਆਂ ਦੇ ਬਿਆਨ ਦਰਜ ਕਰਨਗੇ। ਸੋਮਵਾਰ ਨੂੰ ਬਿਆਨ ਰਿਕਾਰਡ ਨਹੀਂ ਕੀਤਾ ਜਾ ਸਕਿਆ ਕਿਉਂਕਿ ਕੁਝ ਪ੍ਰਸ਼ਾਸਕੀ ਕੰਮਾਂ ਕਾਰਨ ਜੱਜ ਅਦਾਲਤ ਦੀ ਕਾਰਵਾਈ ਨਹੀਂ ਕਰ ਸਕੇ। ਲਾਲੂ ਯਾਦਵ ਦਾ ਬਿਆਨ ਦਰਜ ਕਰਨ ਦੀ ਤਾਰੀਕ ਹਾਲੇ ਤੈਅ ਹੋਣਾ ਬਾਕੀ ਹੈ।