ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RJD ਦੇ ਸੀਨੀਅਰ ਆਗੂ ਨੇ ਲਾਲੂ ਦੇ ਮੁੰਡਿਆਂ ਸਿਰ ਭੰਨਿਆ ਹਾਰ ਦਾ ਠਿਕਰਾ

ਲੋਕ ਸਭਾ ਚੋਣਾਂ ਚ ਮਿਲੀ ਕਰਾਰੀ ਹਾਰ ਮਗਰੋਂ ਕਾਂਗਰਸ ਤੋਂ ਬਾਅਦ ਆਰਜੇਡੀ ਚ ਵੀ ਹਾਰ ਦਾ ਠਿਕਰਾ ਇਕ ਦੂਜੇ ਸਿਰ ਭੰਨਣ ਦੀ ਰਵਾਇਤ ਜਾਰੀ ਹੈ। ਪਾਰਟੀ ਚ ਤਿੱਖੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਸੀਨੀਅਰ ਆਗੂ ਰਘੁਵੰਸ਼ ਪ੍ਰਸਾਦ ਸਿੰਘ ਨੇ ਪਾਰਟੀ ਹੋਈ ਹਾਰ ਦਾ ਕਾਰਨ ਲਾਲੂ ਦੇ ਦੋਵੇਂ ਮੁੰਡਿਆਂ ਸਿਰ ਭੰਨਿਆ ਹੈ।

 

ਰਘੁਵੰਸ਼ ਮੁਤਾਬਕ ਦੋਨਾਂ ਮੁੰਡਿਆਂ ਵਿਚਾਲੇ ਵਿਵਾਦ ਕਾਰਨ ਪਾਰਟੀ ਨੂੰ ਨੁਕਸਾਨ ਚੁੱਕਣਾ ਪਿਆ ਹੈ। ਉਨ੍ਹਾਂ ਹੁਣ ਮੰਗ ਕੀਤੀ ਹੈ ਕਿ ਲਾਲੂ ਪ੍ਰਸਾਦ ਦੇ ਛੋਟੇ ਮੁੰਡੇ ਤੇਜੱਸਵੀ ਯਾਦਵ ਅਤੇ ਦੋ ਲੋਕ ਸਭਾ ਸੀਟਾਂ ਚ ਉਮੀਦਵਾਰ ਉਤਾਰਨ ਵਾਲੇ ਵੱਡੇ ਮੁੰਡੇ ਤੇਜਪ੍ਰਤਾਪ ਯਾਦਵ ਖਿਲਾਫ ਪਾਰਟੀ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

 

ਹਾਲਾਂਕਿ ਪਾਰਟੀ ਵਲੋਂ ਕੀਤੀ ਗਈ ਸਮੀਖਿਆ ਚ ਸੀਨੀਅਰ ਆਗੂ ਜਗਦਾਨੰਦ ਪ੍ਰਸਾਦ ਸਿੰਘ ਲਾਲੂ ਦੇ ਬੇਟੇ ਤੇਜ ਪ੍ਰਤਾਪ ਖਿਲਾਫ ਕਾਰਵਾਈ ਕਰਨ ਦੇ ਸਵਾਲ ’ਤੇ ਟਾਲ਼ਾ ਵੱਟ ਗਏ ਤੇ ਉਨ੍ਹਾਂ ਨੇ ਤੇਜੱਸਵੀ ਦੀ ਅਗਵਾਈ ਨੂੰ ਮੰਨਣਯੋਗ ਕਰਾਰ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RJD should Action on Tej Pratap demand by party leader Raghuvansh prasad singh