ਜੰਮੂ ਕਸ਼ਮੀਰ ਦੀ ਰਾਜ ਦਾ ਦਰਜਾ ਬੁੱਧਵਾਰ ਅੱਧੀ ਰਾਤ ਨੂੰ ਖ਼ਤਮ ਹੋ ਗਿਆ ਅਤੇ ਇਸ ਦੇ ਨਾਲ ਹੀ ਦੋ ਨਵੇਂ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਹੋਂਦ ਵਿੱਚ ਆਏ। ਇਹ ਫ਼ੈਸਲਾ ਸੰਸਦ ਵੱਲੋਂ ਧਾਰਾ 370 ਅਧੀਨ ਦਿੱਤੇ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰਨ ਦੇ 86 ਦਿਨਾਂ ਬਾਅਦ ਲਾਗੂ ਹੋਇਆ ਹੈ।
ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸਬੰਧ ਵਿੱਚ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ। ਦੇਰ ਰਾਤ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਮੰਤਰਾਲੇ ਦੇ ਜੰਮੂ-ਕਸ਼ਮੀਰ ਵਿਭਾਗ ਨੇ ਰਾਜ ਵਿੱਚ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰਨ ਸਮੇਤ ਕਈ ਕਦਮਾਂ ਦਾ ਐਲਾਨ ਕੀਤਾ।
Leh: Radha Krishna Mathur takes oath as the first Lieutenant Governor of Union Territory of Ladakh. pic.twitter.com/lYpybg1YD0
— ANI (@ANI) October 31, 2019
ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਅਗਵਾਈ ਉਪ ਰਾਜਪਾਲ (ਐਲਜੀ) ਕ੍ਰਮਵਾਰ ਗਿਰੀਸ਼ ਚੰਦਰ ਮੁਰਮੂ ਅਤੇ ਆਰ ਕੇ ਮਾਥੁਰ ਕਰਨਗੇ।
ਲੱਦਾਖ ਦੇ ਪਹਿਲੇ ਉਪ ਰਾਜਪਾਲ ਵਜੋਂ ਰਾਧਾਕ੍ਰਿਸ਼ਨ ਮਾਥੁਰ ਨੇ ਸਹੁੰ ਚੁੱਕੀ। ਜੰਮੂ ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਨੇ ਸਵੇਰੇ ਲੇਹ ਵਿੱਚ ਆਰ ਕੇ ਮਥੁਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸਾਬਕਾ ਰੱਖਿਆ ਸੱਕਤਰ ਮਾਥੁਰ ਨੇ ਸਵੇਰੇ 7.45 ਵਜੇ ਲੇਹ ਵਿਚ ਇੰਡਸ ਕਲਚਰ ਸੈਂਟਰ ਵਿਚ ਆਯੋਜਿਤ ਇਕ ਸਮਾਰੋਹ ਵਿਚ ਸਹੁੰ ਚੁੱਕੀ।
ਲੱਦਾਖ ਵਿਧਾਨ ਸਭਾ ਤੋਂ ਬਿਨਾਂ ਸ਼ਾਸਨ ਵਾਲਾ ਰਾਜ ਹੋਵੇਗਾ। ਇਸ ਨਾਲ ਨਾਲ ਹੀ ਦੇਸ਼ ਵਿੱਚ ਸੂਬਿਆਂ ਦੀ ਗਿਣਤੀ ਵੱਧ ਕੇ 28 ਰਹਿ ਗਈ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ 9 ਹੋ ਗਈ ਹੈ।