ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਸ਼ਵਾਹਾ ਨੇ ਦਿੱਤਾ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ

ਕੁਸ਼ਵਾਹਾ ਨੇ ਦਿੱਤਾ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ

2019 ਦੀਆਂ ਲੋਕ ਸਭਾ ਚੋਣਾਂ `ਚ ਦੋ ਤੋਂ ਜਿ਼ਆਦਾ ਸੀਟਾਂ ਨਾ ਮਿਲਣ ਤੋਂ ਨਰਾਜ਼ ਰਾਲੋਸਪਾ ਪ੍ਰਧਾਨ (ਆਰਐਲਐਸਪੀ) ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ।


ਅਸਤੀਫੇ ਦੇ ਬਾਅਦ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਕਿਹਾ ਕਿ ਪੀਐਮ ਮੋਦੀ ਨੇ ਬਿਹਾਰ ਲਈ ਸਪੈਸ਼ਲ ਪੈਕੇਜ਼ ਦੇਣ ਦਾ ਐਲਾਨ ਕੀਤਾ ਸੀ। ਲੋਕਾਂ ਨੂੰ ਲੱਗਿਆ ਸੀ ਕਿ ਬਿਹਾਰ ਦੇ ਚੰਗਾ ਦਿਨ ਆਉਣਗੇ, ਪ੍ਰੰਤੂ ਨਹੀਂ ਦਿੱਤਾ ਗਿਆ।


ਉਨ੍ਹਾਂ ਕਿਹਾ ਕਿ ਜਾਤੀ ਜਨਗਣਨਾ `ਤੇ ਹਜ਼ਾਰਾਂ ਕਰੋੜ ਰੁਪਏ ਫੂਕ ਦਿੱਤੇ ਗਏ, ਪ੍ਰੰਤੂ ਨਤੀਜੇ ਨਹੀਂ ਲਏ ਗਏ। ਅਜਿਹੇ `ਚ ਓਬੀਸੀ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ।


ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਦੀਆਂ ਉਮੀਦਾਂ `ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ। ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਆਰਐਲਐਸਪੀ ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ ਕਿਹਾ ਕਿ ਬਿਹਾਰ ਨੂੰ ਸਪੈਸ਼ਲ ਪੈਕੇਜ਼ ਨਹੀਂ ਮਿਲਿਆ। ਓਬੀਸੀ ਅਤੇ ਦਲਿਤਾਂ ਨੂੰ ਨਿਆਂ ਨਹੀਂ ਮਿਲ ਰਿਹਾ।


ਕੁਸ਼ਵਾਹਾ ਨੇ ਆਪਣਾ ਅਸਤੀਫਾ ਪੀਐਮ ਨਰਿੰਦਰ ਮੋਦੀ ਨੂੰ ਭੇਜ ਦਿੱਤਾ ਹੈ। ਜਿ਼ਕਰਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋ ਰਿਹਾ ਹੈ। ਕੁਸ਼ਵਾਹਾ ਦੇ ਅਸਤੀਫੇ ਨਾਲ ਬਿਹਾਰ `ਚ ਰਾਜਨੀਤਿਕ ਸਮੀਕਰਨ ਬਦਲ ਸਕਦੇ ਹਨ। ਜਿ਼ਕਰਯੋਗ ਹੈ ਕਿ ਕੁਸ਼ਵਾਹਾ ਹੁਣ ਕੇਂਦਰ `ਚ ਮਨੁੱਖ ਸੰਸਾਧਨ ਵਿਕਾਸ ਰਾਜ ਮੰਤਰੀ ਅਤੇ ਕਾਫੀ ਸਮੇਂ ਤੋਂ ਨਾਰਾਜ ਚਲ ਰਹੇ ਹਨ।


ਰਾਸ਼ਟਰੀ ਲੋਕ ਸਮਤਾ ਪਾਰਟੀ ਮੁੱਖੀ ਪਿਛਲੇ ਕੁਝ ਹਫਤਿਆਂ ਤੋਂ ਭਾਜਪਾ ਅਤੇ ਉਸਦੇ ਅਹਿਮ ਸਹਿਯੋਗੀ ਦਲ ਦੇ ਆਗੂ, ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾ ਰਹੇ ਸਨ। ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ `ਚ ਦੋ ਤੋਂ ਜਿ਼ਆਦਾ ਸੀਟਾਂ ਨਾ ਮਿਲਣ ਕਾਰਨ ਭਾਜਪਾ ਦੇ ਸੰਕੇਤ ਬਾਅਦ ਕੁਸ਼ਵਾਹਾ ਨਾਰਾਜ ਚਲ ਰਹੇ ਸਨ। ਦੂਜੇ ਪਾਸੇ ਭਾਜਪਾ ਅਤੇ ਜਦਯੂ `ਚ ਬਰਾਬਰ ਸੀਟਾਂ `ਤੇ ਚੋਣ ਲੜਨ ਦੀ ਸਹਿਮਤੀ ਬਣ ਰਹੀ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RLSP Chief Upendra Kushwaha resigns as Union Minister