ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਘਣੀ ਧੁੰਦ ਤੇ ਕੋਹਰੇ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ

ਸੰਘਣੀ ਧੁੰਦ ਤੇ ਕੋਹਰੇ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ

ਠੰਢ, ਸੰਘਣੀ ਧੁੰਦ ਅਤੇ ਕੋਹਰੇ ਕਾਰਨ ਉੱਤਰੀ ਭਾਰਤ ਦੇ ਲੋਕ ਅੱਜ–ਕੱਲ੍ਹ ਕਾਫ਼ੀ ਪਰੇਸ਼ਾਨ ਹਨ। ਪੰਜਾਬ, ਚੰਡੀਗੜ੍ਹ ਤੇ ਦਿੱਲੀ ਸਮੇਤ ਬਹੁਤੇ ਇਲਾਕਿਆਂ ’ਚ ਸੜਕ, ਰੇਲ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

 

 

ਭਾਰਤੀ ਮੌਸਮ ਵਿਭਾਗ ਮੁਤਾਬਕ ਸਨਿੱਚਰਵਾਰ ਸਵੇਰੇ 6:10 ਵਜੇ ਦਿੱਲੀ ਦਾ ਤਾਪਮਾਨ 2.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦ ਕਿ ਧੁੰਦ ਕਾਰਨ ਹਵਾਈ ਜਹਾਜ਼ਾਂ ਦੀਆਂ ਉਡਾਣਾਂ ’ਚ ਵੀ ਕਾ਼ਫ਼ੀ ਪਰੇਸ਼ਾਨੀਆਂ ਆ ਰਹੀਆਂ ਹਨ।

 

 

ਦਿੱਲੀ ’ਚ ਸੰਘਣੀ ਧੁੰਦ ਕਾਰਨ 4 ਹਵਾਈ ਜਹਾਜ਼ਾਂ ਨੂੰ ਦੂਜੀ ਜਗ੍ਹਾ ਡਾਇਵਰਟ ਕਰਨਾ ਪਿਆ। ਹਵਾਈ ਜਹਾਜ਼ਾਂ ਨੂੰ ਉੱਤਰਦੇ ਸਮੇਂ CAT III ਦੀ ਵਰਤੋਂ ਕਰਨੀ ਪੈ ਰਹੀ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ 25 ਰੇਲ–ਗੱਡੀਆਂ ਵੀ ਲੇਟ ਹੋਈਆਂ ਹਨ। ਕਈ ਥਾਵਾਂ ’ਤੇ ਧੁੰਦ ਕਾਰਨ ਕੁਝ ਫ਼ੁੱਟ ਦੀ ਦੂਰੀ ’ਤੇ ਵੀ ਵਿਖਾਈ ਨਹੀਂ ਦੇ ਰਿਹਾ। ਇਸ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਵੀ ਬਣਿਆ ਹੋਇਆ ਹੈ।

 

 

ਭਾਰਤੀ ਮੌਸਮ ਵਿਭਾਗ ਨੇ 28 ਦਸੰਬਰ ਦੀ ਸਵੇਰ 8:30 ਵਜੇ ਤਾਪਮਾਨ ਰਿਕਾਰਡ ਕੀਤਾ ਹੈ, ਜਿਸ ਵਿੱਚ ਸਫ਼ਦਰਗੰਜ ਇਨਕਲੇਵ ਵਿੱਚ ਤਾਪਮਾਨ 2.4 ਡਿਗਰੀ, ਪਾਲਮ ’ਚ 3.1 ਡਿਗਰੀ, ਲੋਧੀ ਰੋਡ ’ਤੇ 1.7 ਡਿਗਰੀ, ਆਇਆ ਨਗਰ ’ਚ 1.9 ਡਿਗਰੀ ਸੀ।

 

 

ਠੰਢ ਦੇ ਅਗਲੇ ਕੁਝ ਦਿਨਾਂ ਦੌਰਾਨ ਹੋਰ ਵੀ ਵਧਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ’ਚ ਲਗਾਤਾਰ ਬਰਫ਼ਬਾਰੀ ਹੋਣ ਕਾਰਨ ਉੱਤਰੀ ਭਾਰਤ ਸੀਤ ਲਹਿਰ ਦੀ ਲਪੇਟ ਵਿੱਚ ਆ ਗਿਆ ਹੈ। ਅਗਲੇ ਕੁਝ ਦਿਨਾਂ ਦੌਰਾਨ ਗੜਿਆਂ ਨਾਲ ਮੀਂਹ ਵੀ ਪੈ ਸਕਦਾ ਹੈ।

 

 

ਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਨਾਲੋਂ ਘੱਟ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Road Rail and Air Traffic affected due to dense fog