ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਟੇਰੀ ਲਾੜੀ ਸਹੁਰਿਆਂ ਨੂੰ ਬੇਹੋਸ਼ ਕਰ ਗਹਿਣੇ ਲੈ ਕੇ ਉੱਡੀ

ਲੰਘੀ 15 ਫ਼ਰਵਰੀ ਨੂੰ ਹੋਏ ਇਸ ਵਿਆਹ ਮਗਰੋਂ ਹਾਲੇ ਸਹੁਰਿਆਂ ਦੀ ਰੀਝ ਹਾਲੇ ਪੂਰੀ ਵੀ ਨਹੀਂ ਸੀ ਹੋਈ ਕਿ ਨਵੀਂ ਵਿਆਹੀ ਲਾੜੀ ਸਹੁਰਿਆਂ ਦੀਆਂ ਖੁਸ਼ੀਆਂ ਠੰਢੀਆਂ ਹੋਣ ਤੋਂ ਪਹਿਲਾਂ ਹੀ ਸਹੁਰਿਆਂ ਨੂੰ ਮਿਠਾਈ ਚ ਨਸ਼ਾ ਖੁਆ ਕੇ ਘਰ ਦੇ ਸਾਰੇ ਗਹਿਣੇ ਕੱਢ ਕੇ ਫਰਾਰ ਹੋ ਗਈ। ਬੇਹੋਸ਼ ਪਏ ਪਰਿਵਾਰ ਦਾ ਹਸਪਤਾਲ ਚ ਹੁਣ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਵਿਚੇਲੋ ਨੂੰ ਸੱਦ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

ਹਿੰਦੁਸਤਾਨ ਟਾਈਮਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਘਟਨਾ ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਦੀ ਹੈ। ਵਿਚੋਲੇ ਤੋਂ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਲਾੜੀ ਨੂੰ ਉਸਦੇ ਮਾਪਿਆਂ ਦੇ ਦਿਹਾਂਤ ਮਗਰੋਂ ਉਸਦੀ ਮਾਸੀ ਨੇ ਪਾਲਿਆ ਸੀ। ਸੋਮਵਾਰ ਨੂੰ ਲਾੜੀ ਦੀ ਮਾਸੀ ਤੇ ਮਾਸੜ ਨਸ਼ੇ ਵਾਲੀ ਮਿਠਾਈ ਲੈ ਕੇ ਸਹੁਰਿਆਂ ਨੂੰ ਮਿਲਣ ਘਰ ਆਏ ਸਨ ਤੇ ਰਾਤ ਨੂੰ ਇਹ ਮਿਠਾਈ ਲਾੜੀ ਨੇ ਆਪਣੇ ਹੱਥਾਂ ਨਾਲ ਸਾਰਿਆਂ ਨੂੰ ਵੰਡੀ ਜਿਸ ਨੂੰ ਖਾਣ ਮਗਰੋਂ ਕਿਸੇ ਨੂੰ ਵੀ ਹੋਸ਼ ਨਹੀਂ ਰਿਹਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮੰਗਲਵਾਰ ਦੀ ਸਵੇਰ ਨੇੜਲੇ ਗੁਆਂਢੀਆਂ ਨੇ ਘਰ ਚ ਛਾਈ ਚੁੱਪੀ ਕਾਰਨ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਬੇਹੋਸ਼ ਪਏ ਸਨ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਪੁਲਿਸ ਮੁਤਾਬਕ ਗਹਿਣਿਆਂ ਤੋਂ ਇਲਾਵਾ 20000 ਰੁਪਏ ਦੀ ਨਕਦੀ ਦੇ ਨਾਲ ਕਈ ਹੋਰ ਸਾਮਾਨ ਵੀ ਗਾਇਬ ਦੱਸੇ ਜਾ ਰਹੇ ਹਨ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:robbers bride escaped with annaments in an inebriated condition