ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਬੈਂਕ `ਚ ਕੈਸ਼ੀਅਰ ਨੂੰ ਗੋਲੀ ਮਾਰ ਕੇ 10 ਲੱਖ ਲੁੱਟੇ, ਵੇਖੋ LIVE VIDEO

ਦਿੱਲੀ ਬੈਂਕ `ਚ ਕੈਸ਼ੀਅਰ ਨੂੰ ਗੋਲੀ ਮਾਰ ਕੇ 10 ਲੁੱਟੇ, ਵੇਖੋ LIVE VIDEO

ਦੱਖਣ-ਪੱਛਮੀ ਦਿੱਲੀ ਦੇ ਛਾਵਲਾ ਇਲਾਕੇ ਦੇ ਕਾਰਪੋਰੇਸ਼ਨ ਬੈਂਕ `ਚ ਛੇ ਹਥਿਆਰਬੰਦ ਲੁਟੇਰਿਆਂ ਨੇ ਕੈਸ਼ੀਅਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਤੇ ਤਿੰਨ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਸੱਤ ਮਿੰਟਾਂ ਤੱਕ ਬੈਂਕ ਮੁਲਾਜ਼ਮਾਂ/ਅਧਿਕਾਰੀਆਂ ਤੇ ਉੱਥੇ ਮੌਜੂਦ ਆਮ ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਜਾਂਦੇ ਸਮੇਂ ਉਹ 10 ਲੱਖ ਰੁਪਏ ਵੀ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਵਿਡੀਓ `ਚ ਕੈਦ ਹੋ ਗਈ ਹੈ।


ਲੁਟੇਰੇ ਆਪਣੇ ਨਾਲ ਬੈਂਕ ਦੇ ਸੁਰੱਖਿਆ ਗਾਰਡ ਦੀ ਰਾਈਫ਼ਲ ਵੀ ਲੈ ਗਏ। ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼ਾਮੀਂ 3:30 ਵਜੇ ਤੋਂ ਲੈ ਕੇ 3:37 ਵਜੇ ਦੌਰਾਨ ਛਾਵਲਾ ਦੇ ਪਿੰਡ ਖੈਰਾ `ਚ ਵਾਪਰੀ। ਪੁਲਿਸ ਨੇ ਖ਼ਜ਼ਾਨਚੀ ਦੀ ਸ਼ਨਾਖ਼ਤ 45 ਸਾਲਾ ਸੰਤੋਸ਼ ਕੁਮਾਰ ਵਜੋਂ ਕੀਤੀ ਹੈ।


ਪੁਲਿਸ ਮੁਤਾਬਕ ਸ਼ਾਮੀਂ ਪੌਣੇ ਚਾਰ ਵਜੇ ਛਾਵਲਾ ਪੁਲਿਸ ਥਾਣੇ `ਚ ਪੁਲਿਸ ਕੰਟਰੋਲ ਰੂਮ ਦੀ ਕਾੱਲ ਪੁੱਜੀ ਤੇ ਦੱਸਿਆ ਕਿ ਇਲਾਕੇ ਦੇ ਕਾਰਪੋਰੇਸ਼ਨ ਬੈਂਕ ਦੀ ਸ਼ਾਖ਼ਾ `ਚ ਗੋਲੀਆਂ ਚੱਲੀਆਂ ਹਨ। ਪੁਲਿਸ ਦੇ ਪੁੱਜਣ ਤੱਕ ਉੱਥੇ ਲੁਟੇਰਿਆਂ ਦਾ ਕਿਤੇ ਕੋਈ ਨਾਮ-ਨਿਸ਼ਾਨ ਨਹੀਂ ਸੀ।


ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ,‘ਪੁਲਿਸ ਜਦੋਂ ਬੈਂਕ `ਚ ਪੁੱਜੀ, ਤਦ ਸੰਤੋਸ਼ ਫ਼ਰਸ਼ `ਤੇ ਬੇਸੁਰਤ ਪਿਆ ਸੀ। ਲੁਟੇਰਿਆਂ ਨੇ ਉਸ ਦੇ ਗੋਲੀ ਮਾਰੀ ਸੀ ਤੇ ਉਸ ਦੇ ਖ਼ੂਨ ਵਗ ਰਿਹਾ ਸੀ। ਉਸ ਨੂੰ ਤੁਰੰਤ ਲਾਗਲੇ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੈਂਕ `ਚ ਮੌਜੂਦ ਤਿੰਨ ਹੋਰ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।`


ਲੁਟੇਰੇ ਦੋ ਮੋਟਰਸਾਇਕਲਾਂ `ਤੇ ਆਏ ਸਨ। ਦੋ ਜਣੇ ਬਾਹਰ ਹੀ ਖੜ੍ਹੇ ਰਹੇ ਤੇ ਚਾਰ ਜਣੇ ਬੈਂਕ ਦੇ ਮੁੱਖ ਗੇਟ `ਤੇ ਗਏ। ਚਾਰੇ ਜਣਿਆਂ ਨੇ ਸੁਰੱਖਿਆ ਗਾਰਡ ਤੋਂ ਰਾਈਫ਼ਲ ਖੋਹ ਲਈ ਤੇ ਉਸ ਦੇ ਸਿਰ `ਚ ਰਾਈਫ਼ਲ ਦਾ ਬੱਟ ਮਾਰਿਆ। ਫਿਰ ਉਹ ਬੈਂਕ ਅੰਦਰ ਦਾਖ਼ਲ ਹੋਏ ਤੇ ਅੰਦਰੋਂ ਉਨ੍ਹਾਂ ਆਉਣ-ਜਾਣ ਦਾ ਰਸਤਾ ਬੰਦ ਕਰ ਦਿੱਤਾ। ਉਨ੍ਹਾਂ ਮੁਲਾਜ਼ਮਾਂ ਤੇ ਖੜ੍ਹੇ ਗਾਹਕਾਂ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ।


ਸਾਰੇ ਮੁਲਾਜ਼ਮਾਂ ਨੇ ਮੈਨੇਜਰ ਦੇ ਕਮਰੇ `ਚ ਦਾਖ਼ਲ ਹੋਣ ਦਾ ਜਤਨ ਕੀਤਾ। ਤਦ ਹੀ ਇੱਕ ਹਮਲਾਵਰ ਨੇ ਕੈਸ਼ੀਅਰ ਦੇ ਗੋਲੀ ਮਾਰੀ। ਉਸ ਦੇ ਡਿੱਗਦੇ ਸਾਰ ਉਹ ਉਸ ਦੇ ਡੈਸਕ `ਤੇ ਪੁੱਜੇ ਤੇ ਉੱਥੇ ਪਈ ਸਾਰੀ ਨਕਦੀ ਚੁੱਕ ਲਈ। ਫਿਰ ਉਹ ਇਮਾਰਤ `ਚੋਂ ਬਾਹਰ ਨਿੱਕਲ ਕੇ ਨੱਸ ਗਏ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Robbers shot dead Bank Cashier in Delhi