ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਬਰਟ ਵਾਡਰਾ ਹਸਪਤਾਲ ਦਾਖ਼ਲ, ਪ੍ਰਿਅੰਕਾ ਗਾਂਧੀ ਕਰ ਰਹੇ ਦੇਖਭਾਲ

ਰਾਬਰਟ ਵਾਡਰਾ ਹਸਪਤਾਲ ਦਾਖ਼ਲ, ਪ੍ਰਿਅੰਕਾ ਗਾਂਧੀ ਕਰ ਰਹੇ ਦੇਖਭਾਲ

ਕਾਂਗਰਸ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਤਬੀਅਤ ਕੁਝ ਠੀਕ ਨਹੀਂ ਹੈ। ਉਨ੍ਹਾਂ ਨੂੰ ਇਲਾਜ ਲਈ ਨੌਇਡਾ ਦੇ ਮੈਟਰੋ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਪਿੱਠ ਤੇ ਪੈਰ ਵਿੱਚ ਦਰਦ ਹੈ। ਇਲਾਜ ਲਈ ਉਹ ਸੋਮਵਾਰ ਨੂੰ ਨੌਇਡਾ ਦੇ ਸੈਕਟਰ–11 ਦੇ ਮੈਟਰੋ ਹਸਪਤਾਲ ਪੁੱਜੇ। ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਗਿਆ ਹੈ।

 

 

ਪਤੀ ਦੇ ਹਸਪਤਾਲ ਦਾਖ਼ਲ ਹੋਣ ਦੀ ਖ਼ਬਰ ਮਿਲਦਿਆਂ ਹੀ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ਼ਾਮੀਂ 7:30 ਵਜੇ ਹਸਪਤਾਲ ਪੁੱਜ ਗਏ। ਉਹ ਛੇਤੀ ਹੀ ਉੱਥੋਂ ਚਲੇ ਗਏ ਪਰ ਰਾਤੀਂ 10:30 ਵਜੇ ਪਰਤ ਆਏ। ਫਿਰ ਸਾਰੀ ਰਾਤ ਉਹ ਹਸਪਤਾਲ ਹੀ ਰਹੇ।

 

 

ਡਾਕਟਰਾਂ ਮੁਤਾਬਕ ਰਾਬਰਟ ਵਾਡਰਾ ਦੇ ਪਿੱਠ ਦਰਦ ਤੇ ਪੈਰ ਦਰਦ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਸੀਨੀਅਰ ਆਰਥੋਪੈਡਿਕ ਸਰਜਨ, ਰਾਬਰਟ ਵਾਡਰਾ ਦਾ ਇਲਾਜ ਕਰ ਰਹੇ ਹਨ। ਪੂਰੇ ਹਸਪਤਾਲ ਨੂੰ ਵਿਸ਼ੇਸ਼ ਸੁਰੱਖਿਆ ਗਾਰਡਾਂ ਦੀ ਟੀਮ ਨੇ ਘੇਰਿਆ ਹੋਇਆ ਹੈ।

 

 

ਜਦੋਂ ਰਾਬਰਟ ਵਾਡਰਾ ਹਸਪਤਾਲ ’ਚ ਦਾਖ਼ਲ ਹੋ ਰਹੇ ਸਨ, ਤਦ ਐਗਜ਼ਿਟ ਪੋਲ ਦੇ ਨਤੀਜੇ ਵੀ ਜਾਰੀ ਹੋਏ ਸਨ। ਇਨ੍ਹਾਂ ਨਤੀਜਿਆਂ ’ਚ ਮਹਾਰਾਸ਼ਟਰ ਤੇ ਹਰਿਆਣਾ ਦੋਵੇਂ ਥਾਵਾਂ ਉੱਤੇ ਭਾਜਪਾ ਦੇ ਹੀ ਸੱਤਾ ’ਚ ਪਰਤਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨੂੰ ਕਾਂਗਰਸ ਪਾਰਟੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

 

 

ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਣੀ ਹੈ ਤੇ ਤਦ ਹੀ ਅਸਲ ਫ਼ੈਸਲਾ ਸਾਹਮਣੇ ਆ ਸਕੇਗਾ।

 

 

ਇੱਥੇ ਵਰਨਣਯੋਗ ਹੈ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਇਸ ਵੇਲੇ ਮਨੀ–ਲਾਂਡਰਿੰਗ ਤੇ ਜ਼ਮੀਨ ਘੁਟਾਲੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਨਫ਼ੋਰਸਮੈਂਟ ਡਾਇਰੈਕਟੋਰੇਟ ਉਨ੍ਹਾਂ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Robert Vadra admitted in Hospital Priyanka Gandhi is caring