ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗਦਾਦ 'ਚ ਅਮਰੀਕੀ ਸਫਾਰਤਖਾਨੇ ਨੇੜੇ ਰਾਕੇਟ ਹਮਲਾ

ਇਰਾਕ ਦੀ ਰਾਜਧਾਨੀ ਬਗਦਾਦ 'ਚ ਅੱਜ ਐਤਵਾਰ ਨੂੰ ਤੜਕੇ ਅਮਰੀਕੀ ਸਫਾਰਤਖਾਨੇ ਨੇੜੇ ਕਈ ਰਾਕੇਟ ਦਾਗੇ ਗਏ। ਅਮਰੀਕੀ ਫ਼ੌਜ ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਦੇਸ਼ 'ਚ ਅਮਰੀਕੀ ਟਿਕਾਣਿਆਂ 'ਤੇ ਹਮਲਿਆਂ ਦੀ ਇਹ ਤਾਜ਼ਾ ਘਟਨਾ ਹੈ।
 

ਅਮਰੀਕੀ ਸੂਤਰ ਅਤੇ ਇੱਕ ਪੱਛਮੀ ਡਿਪਲੋਮੈਟ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਰਾਕੇਟ ਦਾਗੇ ਗਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਏਐਫਪੀ ਦੇ ਪੱਤਰਕਾਰਾਂ ਨੇ ਉੱਚ ਸੁੱਰਖਿਆ ਵਾਲੇ ਅਮਰੀਕੀ ਸਫ਼ਾਰਤਖਾਨੇ ਦੇ ਗ੍ਰੀਨ ਜ਼ੋਨ ਦੇ ਨੇੜੇ ਘੁੰਮ ਰਹੇ ਇੱਕ ਜਹਾਜ਼ ਨਾਲ ਧਮਾਕਿਆਂ ਦੀ ਕਈ ਆਵਾਜ਼ਾਂ ਸੁਣੀਆਂ।
 

ਇਹ ਅਮਰੀਕੀ ਸਫਾਰਤਖਾਨੇ ਜਾਂ ਇਰਾਕ 'ਚ ਸਥਾਨਕ ਬਲਾਂ ਨਾਲ ਤਾਇਨਾਤ ਲਗਭਗ 5200 ਅਮਰੀਕੀ ਫ਼ੌਜੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਅਕਤੂਬਰ 2019 ਤੋਂ ਹੁਣ ਤਕ ਦਾ 19ਵਾਂ ਹਮਲਾ ਹੈ। ਅਜੇ ਤੱਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਅਮਰੀਕਾ ਨੇ ਈਰਾਨ ਸਮਰਥਤ ਸੰਗਠਨ ਹਸ਼ਦ ਅਲ ਸ਼ਬਾਬੀ 'ਤੇ ਸ਼ੱਕ ਪ੍ਰਗਟਾਇਆ ਹੈ।
 

ਦਸੰਬਰ 'ਚ ਉੱਤਰੀ ਇਰਾਕ ਵਿੱਚ ਇੱਕ ਰਾਕੇਟ ਹਮਲੇ 'ਚ ਅਮਰੀਕਾ ਦਾ ਠੇਕੇਦਾਰ ਮਾਰਿਆ ਗਿਆ ਸੀ। ਕੁਝ ਦਿਨਾਂ ਬਾਅਦ ਅਮਰੀਕਾ ਨੇ ਪੱਛਮੀ ਇਰਾਕ 'ਚ ਕੱਟੜਪੰਥੀ ਹਸ਼ਦ ਸੰਗਠਨ ਵਿਰੁੱਧ ਹਮਲੇ ਸ਼ੁਰੂ ਕੀਤੇ। ਬਗਦਾਦ 'ਚ ਅਮਰੀਕੀ ਡਰੋਨ ਹਮਲੇ ਵਿੱਚ ਇਰਾਨ ਦੇ ਸੀਨੀਅਰ ਜਨਰਲ ਕਾਸਿਮ ਸੁਲੇਮਾਨੀ ਅਤੇ ਉਸ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਹਸ਼ਦ ਦੇ ਉਪ ਮੁਖੀ ਅਬੂ ਮਹਦੀ ਅਲ-ਮੁਹਾਂਦੀਸ ਮਾਰੇ ਗਏ ਸਨ।
 

ਹਸ਼ਦ ਸੰਗਠਨ ਨੇ ਇਨ੍ਹਾਂ ਮੌਤਾਂ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਐਤਵਾਰ ਦੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਹਸ਼ਦ ਦੇ ਈਰਾਨ ਸਮਰਥਤ ਧੜੇ ਹਰਕਤ ਅਲ-ਨਜ਼ਬਾ ਨੇ ਦੇਸ਼ 'ਚੋਂ ਅਮਰੀਕੀ ਫੌਜਾਂ ਨੂੰ ਭਜਾਉਣ ਲਈ 'ਕਾਉਂਟਡਾਊਨ' ਸ਼ੁਰੂ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rocket Attack US embassy in Iraq Capital Baghdad